24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਸਿੰਗਾਪੁਰ 'ਚ ਪਟਾਕੇ ਚਲਾਉਣ ਦੇ ਦੋਸ਼ 'ਚ ਭਾਰਤੀ ਗਿ੍ਫ਼ਤਾਰ <br/>

ਅਜੀਤ ਡੈਸਕ 24-10-2025
ਸਿੰਗਾਪੁਰ, 23 ਅਕਤੂਬਰ (ਪੀ.ਟੀ.ਆਈ.)-ਇਕ 39 ਸਾਲਾ ਭਾਰਤੀ ਮੂਲ ਦੇ ਵਿਅਕਤੀ 'ਤੇ ਸਿੰਗਾਪੁਰ 'ਚ ਦੀਵਾਲੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਆਤਿਸ਼ਬਾਜ਼ੀ ਚਲਾਉਣ ਦਾ ਦੋਸ਼ ਲਗਾਇਆ ਗਿਆ | ਜਦ ਕਿ ਸ਼ਹਿਰ-ਰਾਜ ਦੁਆਰਾ ਆਤਿਸ਼ਬਾਜ਼ੀ 'ਤੇ ਪਾਬੰਦੀ ਲਗਾਈ ਗਈ ਸੀ | ਚੈਨਲ ਨਿਊਜ਼ ਏਸ਼ੀਆ ਦੀ ਰਿਪੋਰਟ ਅਨੁਸਾਰ, ਦਿਲੀਪ ਕੁਮਾਰ ਨਿਰਮਲ ਕੁਮਾਰ ਨੇ ਪਿਛਲੇ ਹਫ਼ਤੇ ਕਾਰਲਿਸਲ ਰੋਡ ਦੇ ਖੁੱਲ੍ਹੇ ਮੈਦਾਨ 'ਚ ਕਥਿਤ ਤÏਰ 'ਤੇ ਪਟਾਕੇ ਚਲਾਏ ਸਨ | ਜੋ ਕਿ ਬੰਦੂਕਾਂ, ਵਿਸਫੋਟਕਾਂ ਤੇ ਹਥਿਆਰਾਂ 'ਤੇ ਕੰਟਰੋਲ ਐਕਟ 2021 ਦੇ ਤਹਿਤ ਅਪਰਾਧ ਅਧੀਨ ਆਉਂਦਾ ਹੈ | ਆਤਿਸ਼ਬਾਜ਼ੀ ਦੀ ਇਕ ਵੀਡੀਓ ਕਲਿੱਪ ਆਨਲਾਈਨ ਪੋਸਟ ਕੀਤੇ ਜਾਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ | ਰਿਪੋਰਟ ਦੇ ਅਨੁਸਾਰ, ਪੁਲਿਸ ਨੇ ਉਸ ਸਮੇਂ ਪੁਸ਼ਟੀ ਕੀਤੀ ਸੀ ਕਿ ਇਕ ਰਿਪੋਰਟ ਦਰਜ ਕੀਤੀ ਗਈ ਹੈ ਤੇ ਜਾਂਚ ਚੱਲ ਰਹੀ ਹੈ | ਹਿਰਾਸਤ 'ਚ ਲਿਆ ਗਿਆ ਦਿਲੀਪ, ਜੋ ਵੀਰਵਾਰ ਨੂੰ ਵੀਡੀਓ ਲਿੰਕ ਰਾਹੀਂ ਅਦਾਲਤ 'ਚ ਪੇਸ਼ ਹੋਇਆ | 20 ਨਵੰਬਰ ਨੂੰ ਅਦਾਲਤ 'ਚ ਦੁਬਾਰਾ ਪੇਸ਼ ਹੋਵੇਗਾ | ਪਾਬੰਦੀਸ਼ੁਦਾ ਵਿਸਫੋਟਕ ਦੀ ਅਣਅਧਿਕਾਰਤ ਵਰਤੋਂ ਲਈ ਸਜ਼ਾ 5 ਸਾਲ ਤੱਕ ਦੀ ਕੈਦ ਤੇ 100,000 ਸਿੰਗਾਪੁਰ ਡਾਲਰ ਤੱਕ ਦਾ ਜੁਰਮਾਨਾ ਹੈ |

ਪਿਛਲੀ ਖ਼ਬਰ ਅਮਰੀਕੀ ਪੁਲਿਸ ਨੇ ਦੀਵਾਲੀ ਜਸ਼ਨਾਂ 'ਤੇ ਫੇਰਿਆ ਪਾਣੀ <br/> ਅਗਲੀ ਖ਼ਬਰ ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।