24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅਮਰੀਕੀ ਪੁਲਿਸ ਨੇ ਦੀਵਾਲੀ ਜਸ਼ਨਾਂ 'ਤੇ ਫੇਰਿਆ ਪਾਣੀ <br/>

ਅਜੀਤ ਡੈਸਕ 24-10-2025
ਨਿਊ ਜਰਸੀ, 23 ਅਕਤੂਬਰ (ਇੰਟ)-ਅਮਰੀਕਾ 'ਚ ਦੀਵਾਲੀ ਦੇ ਜਸ਼ਨਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਵਾਇਰਲ ਹੋਇਆ ਹੈ, ਜਿਸ 'ਚ ਪੁਲਿਸ ਤੇ ਫਾਇਰ ਵਿਭਾਗ ਦੇ ਅਧਿਕਾਰੀ ਦੇਰ ਰਾਤ ਨੂੰ ਇਕ ਜਨਤਕ ਸੜਕ 'ਤੇ ਲੋਕਾਂ ਨੂੰ ਪਟਾਕੇ ਚਲਾਉਣ ਤੋਂ ਰੋਕਣ ਲਈ ਦਖਲ ਦਿੰਦੇ ਹੋਏ ਦਿਖਾਈ ਦੇ ਰਹੇ ਹਨ | ਇਸ ਘਟਨਾ ਨੇ ਆਨਲਾਈਨ ਉਪਭੋਗਤਾਵਾਂ 'ਚ ਇਕ ਗਰਮ ਬਹਿਸ ਛੇੜ ਦਿੱਤੀ ਹੈ, ਬਹੁਤ ਸਾਰੇ ਲੋਕ ਸਥਿਤੀ ਦੀ ਤੁਲਨਾ ਭਾਰਤ 'ਚ ਦੀਵਾਲੀ ਦੇ ਜਸ਼ਨਾਂ ਨਾਲ ਕਰ ਰਹੇ ਹਨ | ਵਾਇਰਲ ਵੀਡੀਓ 'ਚ ਇਕ ਵੱਡੀ ਭੀੜ ਇਕ ਸੜਕ 'ਤੇ ਆਤਿਸ਼ਬਾਜ਼ੀ ਨਾਲ ਦੀਵਾਲੀ ਮਨਾਉਂਦੇ ਹੋਏ ਦੇਖੀ ਜਾ ਸਕਦੀ ਹੈ, ਜਦੋਂ ਕਿ ਪੁਲਿਸ ਤੇ ਫਾਇਰ ਵਿਭਾਗ ਦੇ ਕਰਮਚਾਰੀ ਉਨ੍ਹਾਂ 'ਤੇ ਪਾਣੀ ਛਿੜਕ ਕੇ ਪਟਾਕਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ | ਵੀਡੀਓ ਪੋਸਟ ਕਰਨ ਵਾਲੇ ਵਿਅਕਤੀ ਦੇ ਅਨੁਸਾਰ, ਅਧਿਕਾਰੀਆਂ ਨੇ ਪਟਾਕੇ ਰੋਕ ਦਿੱਤੇ ਕਿਉਂਕਿ ਰਾਤ 10 ਵਜੇ ਤੋਂ ਵੱਧ ਸਮਾਂ ਹੋ ਗਿਆ ਸੀ, ਜੋ ਕਿ ਸੁਰੱਖਿਆ ਨਿਯਮਾਂ ਦੀ ਉਲੰਘਣਾ ਸੀ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੂੰ ਤਾੜੀਆਂ ਤੇ ਹੂਟਿੰਗ ਕਰਦੇ ਸੁਣਿਆ ਜਾ ਸਕਦਾ ਹੈ ਕਿਉਂਕਿ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ |

ਪਿਛਲੀ ਖ਼ਬਰ ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵਲੋਂ 11ਵਾਂ ਛਿਮਾਹੀ ਸਾਹਿਤਕ ਸਮਾਗਮ <br/> ਅਗਲੀ ਖ਼ਬਰ ਸਿੰਗਾਪੁਰ 'ਚ ਪਟਾਕੇ ਚਲਾਉਣ ਦੇ ਦੋਸ਼ 'ਚ ਭਾਰਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।