ਸਰੀ, 23 ਅਕਤੂਬਰ (ਸੰਦੀਪ ਸਿੰਘ ਧੰਜੂ)-ਤਾਨਾਸ਼ਾਹੀ ਸਰਕਾਰ ਤੇ ਸਰਮਾਏਦਾਰੀ ਨਿਜ਼ਾਮ ਹੱਥੋਂ ਸਤਾਏ ਲੋਕਾਂ ਦੀ ਗੱਲ ਕਰਨ ਵਾਲੀ ਅਤੇ ਮਨੁੱਖੀ ਬਰਾਬਰੀ ਦੀ ਹਾਮੀ 'ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ' ਵੱਲੋਂ ਗਿਆਰਵਾਂ ਛਿਮਾਹੀ ਸਾਹਿਤਕ ਸੰਮੇਲਨ, ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਸਥਿਤ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ | ਪ੍ਰੋਗਰਾਮ ਦੇ ਆਰੰਭ 'ਚ ਜਿਸਮਾਨੀ ਤÏਰ 'ਤੇ ਵਿਛੜ ਚੁੱਕੇ ਸਾਹਿਤਕਾਰਾਂ, ਸੰਗੀਤਕਾਰਾਂ, ਹਾਸਰਸ ਕਲਾਕਾਰਾਂ, ਗਾਇਕਾਂ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਗਈ | ਉਪਰੰਤ ਦਰਸ਼ਨ ਸਿੰਘ ਅਟਵਾਲ, ਚਮਕÏਰ ਸਿੰਘ ਸੇਖੋਂ ਤੇ ਹਰਚੰਦ ਸਿੰਘ ਗਿੱਲ ਨੇ ਉਸਤਾਦ ਸ਼ਾਇਰ ਉਲਫਤ ਬਾਜਵਾ ਤੇ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਕਾਵਿ ਰਚਨਾਵਾਂ ਦੀ ਸਾਂਝ ਪਾਈ | ਸਾਹਿਤਕ ਸੰਮੇਲਨ ਦੇ ਦੂਜੇ ਹਿੱਸੇ 'ਚ ਜ਼ਿੰਦਗੀ ਵਿਸ਼ੇ 'ਤੇ ਵਿਚਾਰ ਚਰਚਾ ਹੋਈ, ਜਿਸ ਦÏਰਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸ਼ਹੀਦ ਕਵੀ ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜ਼ਿੰਦਗੀ ਬਾਰੇ ਕਵਿਤਾ ਤੇ ਜਪਾਨੀ ਬਸਤੀਵਾਦੀਆਂ ਹੱਥੋਂ ਉਹਨਾਂ ਦੀ ਸ਼ਹਾਦਤ ਤੇ ਸਮੁੱਚੇ ਜੀਵਨ 'ਤੇ ਪਰਚਾ ਪੜਿਆ | ਦੂਜਾ ਪਰਚਾ ਜ਼ਿੰਦਗੀ ਵਿਸ਼ੇ 'ਤੇ ਪਿ੍ੰਸੀਪਲ ਕਸ਼ਮੀਰਾ ਸਿੰਘ ਨੇ ਸਾਂਝਾ ਕੀਤਾ | ਟੀਵੀ ਹੋਸਟ ਮਨਮੋਹਣ ਸਿੰਘ ਸਮਰਾ ਤੇ ਕੈਪਟਨ ਜੀਤ ਮੈਹਰਾ ਨੇ ਵੀ ਜ਼ਿੰਦਗੀ ਬਾਰੇ ਵਿਚਾਰ ਸਾਂਝੇ ਕੀਤੇ | ਸਾਹਿਤਕ ਸੰਮੇਲਨ 'ਚ 5 ਮਤੇ ਲੋਕ ਕਵੀ ਗੁਰਦਾਸ ਰਾਮ ਆਲਮ ਤੇ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਦੇ ਸਬੰਧ ਵਿੱਚ ਵਿਚਾਰੇ ਅਤੇ ਪਾਸ ਕੀਤੇ ਗਏ, ਜਿਹਨਾਂ ਦੀ ਪ੍ਰੋੜਤਾ ਕਿਰਪਾਲ ਸਿੰਘ ਜÏਹਲ ਵੱਲੋਂ ਕੀਤੀ ਗਈ | ਇਸ ਸਾਹਿਤਕ ਸੰਮੇਲਨ 'ਚ ਪ੍ਰੋਫੈਸਰ ਨਿਰਮਲ ਗਿੱਲ, ਰਮਨੀ ਕਲੇਰ, ਕੈਮਰਨ, ਰਛਪਾਲ ਭਾਰਦਵਾਜ, ਅਸ਼ੋਕ ਮੇਹਟਾ, ਚÏਧਰੀ ਸੁਸ਼ੀਲ, ਗੁਲਸ਼ਨ ਭਨੋਟ, ਗੁਰਦਿਆਲ ਸਿੰਘ ਜÏਹਲ, ਸੁਰਜੀਤ ਸਿੰਘ ਗਿੱਲ, ਗੁਰਮੀਤ ਸਿੰਘ ਕਾਲਕਾ, ਦਵਿੰਦਰ ਕÏਰ ਜÏਹਲ, ਜਗਜੀਤ ਸਿੰਘ ਸੇਖੋਂ, ਗੁਰਸ਼ਰਨ ਸਿੰਘ, ਬਖਸ਼ੀਸ਼ ਸਿੰਘ, ਅਵਤਾਰ ਸਿੰਘ, ਸਰਬਜੀਤ ਸਿੰਘ ਬਾਸੀ, ਲੈਂਬਰ ਸਿੰਘ ਕੰਦੋਲਾ, ਜੋਗਾ ਸਿੰਘ ਆਦਿ ਸਹਿਤ ਪ੍ਰੇਮੀ ਸ਼ਾਮਲ ਹੋਏ ਤੇ ਸਮਾਗਮ ਦੀ ਕਵਰੇਜ ਨਿਰੰਜਨ ਸਿੰਘ ਲੇਹਲ ਸਿੱਧੀ ਗੱਲ ਚੈਨਲ ਪ੍ਰਸਾਰਨ ਸੇਵਾ ਤੇਜਵੀਰ ਸਿੰਘ ਸੰਧੂ ਵੱਲੋਂ ਸਾਂਝੀ ਕੀਤੀ ਗਈ | ਅਵਤਾਰ ਸਿੰਘ ਢਿਲੋਂ, ਪ੍ਰਧਾਨ ਸੀਨੀਅਰ ਸਿਟੀਜ਼ਨ ਸੈਂਟਰ ਨੇ ਸਭਨਾਂ ਦਾ ਧੰਨਵਾਦ ਕੀਤਾ | ਪਿ੍ੰਸੀਪਲ ਮਲੂਕ ਚੰਦ ਕਲੇਰ ਸੰਥਾਪਕ ਲੋਕ ਕਵੀ ਗੁਰਦਾਸ ਰਾਮ ਆਲਮ ਸਹਿਤ ਸਭਾ ਕੈਨੇਡਾ ਵੱਲੋਂ ਸੰਚਾਲਨ ਬਾਖੂਬੀ ਕੀਤਾ ਗਿਆ | ਸੰਮੇਲਨ ਸਭਨਾਂ ਦੇ ਸਹਿਯੋਗ ਨਾਲ ਪ੍ਰਭਾਵਸ਼ਾਲੀ ਹੋ ਨਿਬੜਿਆ |