24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਗਗਨਯਾਨ ਮਿਸ਼ਨ 90 ਫ਼ੀਸਦੀ ਪੂਰਾ-ਇਸਰੋ ਮੁਖੀ <br/>

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ | <br/> 24-10-2025
ਬੈਂਗਲੁਰੂ, 23 ਅਕਤੂਬਰ (ਪੀ.ਟੀ.ਆਈ.)-ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਕਿ ਗਗਨਯਾਨ ਮਿਸ਼ਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਵਿਕਾਸ ਕਾਰਜ 90% ਪੂਰਾ ਹੋ ਗਿਆ ਹ | ਮਨੁੱਖੀ-ਦਰਜਾ ਪ੍ਰਾਪਤ ਰਾਕੇਟ, ਚਾਲਕ ਦਲ ਮੋਡੀਊਲ ਤੇ ਸੁਰੱਖਿਆ ਪ੍ਰਣਾਲੀਆਂ ਪੂਰੀਆਂ ਹੋ ਗਈਆਂ ਹਨ | ਪਹਿਲਾਂ ਤਿੰਨ ਬਿਨਾਂ ਕਿਸੇ ਚਾਲਕ ਦਲ ਦੇ ਮਿਸ਼ਨ ਕੀਤੇ ਜਾਣਗੇ | ਜਿਨ੍ਹਾਂ 'ਚੋਂ ਪਹਿਲਾ ਵਿਓਮਮਿੱਤਰਾ ਰੋਬੋਟ ਨਾਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ 24 ਅਗਸਤ, 2025 ਨੂੰ ਇਕ ਸਫਲ ਪੈਰਾਸ਼ੂਟ ਟੈਸਟ ਵੀ ਕੀਤਾ ਗਿਆ ਸੀ ਤੇ 2027 ਦੇ ਸ਼ੁਰੂ 'ਚ 4 ਪੁਲਾੜ ਯਾਤਰੀ ਉਡਾਣ ਭਰਨਗੇ | ਇਹ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਹੋਵੇਗਾ | ਇਹ ਮਿਸ਼ਨ ਪੁਲਾੜ ਦੇ ਖੇਤਰ 'ਚ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ | ਉਨ੍ਹਾਂ ਇਹ ਜਾਣਕਾਰੀ 3-5 ਨਵੰਬਰ ਨੂੰ ਦਿੱਲੀ 'ਚ ਹੋਣ ਵਾਲੇ ਐਮਰਜਿੰਗ ਸਾਇੰਸ, ਟੈਕਨਾਲੋਜੀ ਤੇ ਇਨੋਵੇਸ਼ਨ ਕਨਕਲੇਵ (ਈ. ਐਸ. ਟੀ. ਆਈ. ਸੀ.-2025) ਲਈ ਇਕ ਪ੍ਰਚਾਰ ਸਮਾਗਮ ਦੌਰਾਨ ਦਿੱਤੀ |

ਪਿਛਲੀ ਖ਼ਬਰ ਗੰਭੀਰ ਤੇ ਗਿੱਲ ਦਾ ਫ਼ੈਸਲਾ ਪਿਆ ਭਾਰੀ ਅਗਲੀ ਖ਼ਬਰ ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵਲੋਂ 11ਵਾਂ ਛਿਮਾਹੀ ਸਾਹਿਤਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।