ਰਾਏਪੁਰ, 3 ਦਸੰਬਰ (ਪੀ.ਟੀ.ਆਈ.)-ਦੱਖਣੀ ਅਫਰੀਕਾ ਵਿਰੁੱਧ ਦੂਜੇ ਇਕ ਦਿਨਾਂ ਮੈਚ ਵਿਚ, ਟੀਮ ਇੰਡੀਆ 359 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਵਿਚ ਅਸਫਲ ਰਹੀ | ਬੁੱਧਵਾਰ ਨੂੰ ਰਾਏਪੁਰ ਵਿਚ, ਮਹਿਮਾਨ ਟੀਮ ਨੇ 6 ਵਿਕਟਾਂ ਗੁਆਉਣ ਤੋਂ ਬਾਅਦ 50ਵੇਂ ਓਵਰ ਵਿਚ ਟੀਚਾ ਪ੍ਰਾਪਤ ਕਰ ਲਿਆ | ਟੀਮ ਲਈ ਏਡਨ ਮਾਰਕ੍ਰਮ ਨੇ ਸੈਂਕੜਾ ਲਗਾਇਆ, ਜਦੋਂ ਕਿ ਡੇਵਾਲਡ ਬ੍ਰੇਵਿਸ ਅਤੇ ਮੈਥਿਊ ਬਿ੍ਟਜ਼ਕੀ ਨੇ ਵੀ ਅਰਧ ਸੈਂਕੜੇ ਲਗਾ ਕੇ ਲੜੀ 1-1 ਨਾਲ ਬਰਾਬਰ ਕਰ ਦਿੱਤੀ | ਦੱਖਣੀ ਅਫਰੀਕਾ ਨੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ਵਿਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਵਿਰਾਟ ਕੋਹਲੀ ਅਤੇ ਰੁਤੁਰਾਜ ਗਾਇਕਵਾੜ ਦੇ ਸੈਂਕੜਿਆਂ ਦੀ ਬਦੌਲਤ ਭਾਰਤ ਨੇ 358 ਦੌੜਾਂ ਬਣਾਈਆਂ | ਕਪਤਾਨ ਕੇ.ਐਲ. ਰਾਹੁਲ ਨੇ ਅਰਧ ਸੈਂਕੜੇ ਲਗਾਏ | ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਨੇ ਦੋ ਵਿਕਟਾਂ ਲਈਆਂ | ਦੱਖਣੀ ਅਫਰੀਕਾ ਨੇ 5ਵੇਂ ਓਵਰ ਵਿਚ ਆਪਣਾ ਪਹਿਲਾ ਵਿਕਟ ਗੁਆ ਦਿੱਤਾ | ਉੱਥੋਂ, ਏਡਨ ਮਾਰਕ੍ਰਮ ਨੇ ਕਪਤਾਨ ਤੇਂਬਾ ਬਾਵੁਮਾ ਨਾਲ ਸੈਂਕੜਾ ਸਾਂਝੇਦਾਰੀ ਕੀਤੀ | ਬਾਵੁਮਾ 44 ਦੌੜਾਂ ਬਣਾ ਕੇ ਆਊਟ ਹੋ ਗਿਆ | ਫਿਰ ਮਾਰਕ੍ਰਮ ਨੇ ਸੈਂਕੜਾ ਲਗਾ ਕੇ ਟੀਮ ਨੂੰ 200 ਦੇ ਨੇੜੇ ਪਹੁੰਚਾਇਆ | ਮਾਰਕ੍ਰਮ ਦੀ ਵਿਕਟ ਤੋਂ ਬਾਅਦ, ਡੇਵਾਲਡ ਬ੍ਰੇਵਿਸ ਨੇ 54 ਅਤੇ ਮੈਥਿਊ ਬ੍ਰੇਵਿਸ ਨੇ 68 ਦੌੜਾਂ ਬਣਾ ਕੇ ਟੀਮ ਨੂੰ 300 ਦੇ ਪਾਰ ਪਹੁੰਚਾਇਆ | ਜਦੋਂ ਤੱਕ ਉਹ 322 ਦੌੜਾਂ 'ਤੇ ਪਹੁੰਚੇ, ਟੀਮ ਨੇ ਬ੍ਰੇਵਿਸ ਤੇ ਫਿਰ ਮਾਰਕੋ ਜੈਨਸਨ ਦੀਆਂ ਵਿਕਟਾਂ ਗੁਆ ਦਿੱਤੀਆਂ | ਹਾਲਾਂਕਿ, ਕੋਰਬਿਨ ਬੋਸ਼ ਨੇ ਅੰਤ ਵਿਚ ਟੀਮ ਨੂੰ ਜਿੱਤ ਦਿਵਾਉਣ ਲਈ ਲੋੜੀਂਦੇ 37 ਦੌੜਾਂ ਬਣਾਈਆਂ | ਭਾਰਤ ਲਈ, ਅਰਸ਼ਦੀਪ ਸਿੰਘ ਅਤੇ ਪ੍ਰਸਿਧ ਕਿ੍ਸ਼ਨਾ ਨੇ 2-2 ਵਿਕਟਾਂ ਲਈਆਂ | ਹਰਸ਼ਿਤ ਰਾਣਾ ਅਤੇ ਕੁਲਦੀਪ ਯਾਦਵ ਨੇ 1-1 ਵਿਕਟ ਲਈ | ਲੜੀ ਦਾ ਤੀਜਾ ਇਕ ਦਿਨਾਂ 6 ਦਸੰਬਰ ਨੂੰ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ |
ਭਾਰਤੀ ਟੀਮ 359 ਦੌੜਾਂ ਦੇ ਟੀਚੇ ਦਾ ਬਚਾਅ ਕਰਨ 'ਚ ਅਸਫ਼ਲ
ਅਜੀਤ ਡੈਸਕ
04-12-2025