16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸ਼ਿਕਾਗੋ ਦੇ ਅਮਰੀਕੀ ਸਿੱਖ ਭਾਈਚਾਰੇ ਵਲੋਂ ਆਰਮੀ ਵਿਖੇ ਲੰਗਰ ਲਗਾਇਆ

ਅਜੀਤ ਡੈਸਕ 04-12-2025
ਸ਼ਿਕਾਗੋ, 3 ਦਸੰਬਰ (ਕੇਵਲ ਗੁਰਾਇਆ)-ਇੱਥੋਂ ਦੇ ਸਿੱਖ ਭਾਈਚਾਰੇ ਵਲੋਂ ਆਰਮੀ ਵਿਖੇ ਲੋੜਵੰਦਾਂ ਦੀ ਮਦਦ ਕੀਤੀ ਗਈ ਅਤੇ ਲੰਗਰ ਛਕਾਇਆ ਗਿਆ | 1992 ਤੋਂ 2008 ਤੱਕ ਸਾਲਵੇਸ਼ਨ ਆਰਮੀ, ਟੌਮ ਸੇਅ ਸੈਂਟਰ ਸ਼ਿਕਾਗੋ ਵਿਖੇ ਮਹੀਨੇ ਵਿਚ ਇੱਕ ਵਾਰ ਭੋਜਨ ਸਪਾਂਸਰ ਅਤੇ ਸਵੈ-ਇੱਛਾ ਨਾਲ ਕਰ ਰਿਹਾ ਹੈ | ਟੌਮ ਸੇਅ ਸੈਂਟਰ ਸ਼ਿਕਾਗੋ ਵਿਚ ਸਨੀਸਾਈਡ ਅਤੇ ਬ੍ਰੌਡਵੇ ਦੇ ਕਰਾਸਿੰਗ 'ਤੇ ਸਥਿਤ ਹੁੰਦਾ ਸੀ ਪਰ ਬਦਕਿਸਮਤੀ ਨਾਲ 2008 ਵਿਚ ਸਥਾਈ ਤੌਰ 'ਤੇ ਬੰਦ ਹੋ ਗਿਆ | ਸਿੱਖ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਪ੍ਰੇਰਿਤ ਹੈ | 2014 ਵਿਚ ਸੈਲਵੇਸ਼ਨ ਆਰਮੀ ਵਿਖੇ ਥੈਂਕਸਗਿਵਿੰਗ ਅਤੇ ਕਿ੍ਸਮਸ ਡਿਨਰ ਨੂੰ ਸਪਾਂਸਰ ਕੀਤਾ ਗਿਆ | ਸਿੱਖ ਰਿਲੀਜੀਅਸ ਸੁਸਾਇਟੀ ਨੂੰ ਜੁਲਾਈ, 2019 ਵਿਚ ਸੈਲਵੇਸ਼ਨ ਆਰਮੀ ਵਲੋਂ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ | ਇਸ ਮਾਨਤਾ ਨੇ ਸੈਲਵੇਸ਼ਨ ਆਰਮੀ ਨਾਲ ਸਾਡੇ ਰਿਸ਼ਤੇ ਨੂੰ ਹੋਰ ਡੂੰਘਾ ਕੀਤਾ | ਇਸਨੇ ਸਾਡੇ ਭਾਈਚਾਰੇ ਨੂੰ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ | ਇਹ ਜਾਣਕਾਰੀ ਰਜਿੰਦਰ ਬੀਰ ਸਿੰਘ ਮਾਗੋ ਨੇ ਦਿੱਤੀ |


ਪਿਛਲੀ ਖ਼ਬਰ ਲੋੜੀਂਦੇ ਭਾਰਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50,000 ਡਾਲਰ ਇਨਾਮ ਅਗਲੀ ਖ਼ਬਰ ਭਾਰਤੀ ਟੀਮ 359 ਦੌੜਾਂ ਦੇ ਟੀਚੇ ਦਾ ਬਚਾਅ ਕਰਨ 'ਚ ਅਸਫ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।