16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਲੋੜੀਂਦੇ ਭਾਰਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50,000 ਡਾਲਰ ਇਨਾਮ

ਅਜੀਤ ਡੈਸਕ 04-12-2025
ਨਿਊਯਾਰਕ, 3 ਦਸੰਬਰ (ਪੀ.ਟੀ.ਆਈ.)-ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫ.ਬੀ.ਆਈ.) ਇੱਕ ਭਾਰਤੀ ਨਾਗਰਿਕ ਬਾਰੇ ਜਾਣਕਾਰੀ ਦੇਣ ਲਈ 50,000 ਅਮਰੀਕੀ ਡਾਲਰ ਤੱਕ ਦੇ ਇਨਾਮ ਦੀ ਪੇਸ਼ਕਸ਼ ਕਰ ਰਿਹਾ ਹੈ ਜੋ 2017 ਵਿਚ ਇੱਕ ਭਾਰਤੀ ਔਰਤ ਅਤੇ ਉਸਦੇ ਛੇ ਸਾਲ ਦੇ ਪੁੱਤਰ ਦੇ ਕਤਲ ਵਿਚ ਕਥਿਤ ਸ਼ਮੂਲੀਅਤ ਲਈ ਲੋੜੀਂਦਾ ਸੀ | ਇੱਥੇ ਅਧਿਕਾਰੀਆਂ ਨੇ ਭਾਰਤ ਸਰਕਾਰ ਨੂੰ ਹਵਾਲਗੀ ਕਰਨ ਦੀ ਅਪੀਲ ਕੀਤੀ ਹੈ | 38 ਸਾਲਾ ਨਜ਼ੀਰ ਹਮੀਦ 'ਤੇ ਮਾਰਚ 2017 ਵਿਚ ਨਿਊ ਜਰਸੀ ਦੇ ਮੈਪਲ ਸ਼ੇਡ ਵਿਚ ਇੱਕ ਅਪਾਰਟਮੈਂਟ ਦੇ ਅੰਦਰ ਸ਼ਸ਼ੀਕਲਾ ਨਾਰਾ, 38 ਸਾਲਾ ਅਤੇ ਉਸਦੇ ਪੁੱਤਰ ਅਨੀਸ਼ ਨਾਰਾ ਦੀ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ | ਇਸ ਸਾਲ ਫਰਵਰੀ ਵਿਚ, ਹਮੀਦ 'ਤੇ ਫਸਟ ਡਿਗਰੀ ਕਤਲ ਦੇ ਦੋ ਦੋਸ਼, ਗੈਰ-ਕਾਨੂੰਨੀ ਉਦੇਸ਼ ਲਈ ਹਥਿਆਰ ਰੱਖਣ ਦੇ ਦੋ ਦੋਸ਼ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋ ਦੋਸ਼ ਲਗਾਏ ਗਏ ਸਨ | ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਮੀਦ ਕਤਲਾਂ ਤੋਂ ਛੇ ਮਹੀਨੇ ਬਾਅਦ ਭਾਰਤ ਵਾਪਸ ਆਇਆ ਸੀ ਅਤੇ ਅੱਜ ਤੱਕ ਉੱਥੇ ਹੀ ਹੈ | ਹਮੀਦ ਦੀ ਗਿ੍ਫ਼ਤਾਰੀ ਲਈ ਇੱਕ ਸਟੇਟ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਐਫਬੀਆਈ ਹਮੀਦ ਦੀ ਗਿ੍ਫ਼ਤਾਰੀ ਜਾਂ ਸਜ਼ਾ ਸੁਣਾਉਣ ਵਾਲੀ ਜਾਣਕਾਰੀ ਲਈ 50,000 ਅਮਰੀਕੀ ਡਾਲਰ ਤੱਕ ਦਾ ਇਨਾਮ ਪੇਸ਼ ਕਰ ਰਿਹਾ ਹੈ | ਹਮੀਦ ਬਾਰੇ ਜਾਣਕਾਰੀ ਐਫ.ਬੀ.ਆਈ. ਦੀ ਮੋਸਟ ਵਾਂਟੇਡ ਵੈੱਬਸਾਈਟ 'ਤੇ ਸੂਚੀਬੱਧ ਹੈ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਪ੍ਰਵਾਸ ਕਾਰਨ ਗਲਾਸਗੋ ਦੀ ਆਬਾਦੀ ਵਧੀ ਅਗਲੀ ਖ਼ਬਰ ਸ਼ਿਕਾਗੋ ਦੇ ਅਮਰੀਕੀ ਸਿੱਖ ਭਾਈਚਾਰੇ ਵਲੋਂ ਆਰਮੀ ਵਿਖੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।