16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਅੰਤਰਰਾਸ਼ਟਰੀ ਪ੍ਰਵਾਸ ਕਾਰਨ ਗਲਾਸਗੋ ਦੀ ਆਬਾਦੀ ਵਧੀ

ਅਜੀਤ ਡੈਸਕ 04-12-2025
ਗਲਾਸਗੋ, 3 ਦਸੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਨੈਸ਼ਨਲ ਰਿਕਾਰਡ ਆਫ ਸਕਾਟਲੈਡ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ ਸਾਲ ਗਲਾਸਗੋ ਸ਼ਹਿਰ ਦੀ ਆਬਾਦੀ ਅੰਤਰਰਾਸ਼ਟਰੀ ਪ੍ਰਵਾਸ ਕਾਰਨ ਵਧੀ ਹੈ¢ ਜੂਨ 2024 ਅਤੇ ਜੂਨ 2025 ਦੇ ਵਿਚਕਾਰ ਸ਼ਹਿਰ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ 14130 ਦਾ ਵਾਧਾ ਹੋਇਆ, ਜਿਸ ਵਿਚ 11,540 ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਹੋਈ ਹੈ¢ ਇਸ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਪ੍ਰਵਾਸ ਹੈ, ਜਿਸ ਵਿਚ ਗਲਾਸਗੋ ਛੱਡਣ ਨਾਲੋਂ ਜ਼ਿਆਦਾ ਲੋਕ ਗਲਾਸਗੋ ਆ ਕੇ ਵਸੇ, ਜਦੋਂ ਕਿ ਮੌਤਾਂ ਦੀ ਦਰ ਜਨਮ ਦਰ ਨਾਲੋਂ ਜ਼ਿਆਦਾ ਰਹੀ ¢ ਅੰਕੜੇ ਦਰਸਾਉਂਦੇ ਹਨ ਕਿ ਗਲਾਸਗੋ ਵਿਚ 20,400 ਵਿਦੇਸ਼ੀ ਲੋਕ ਗਲਾਸਗੋ ਆ ਕੇ ਵਸੇ ਅਤੇ ਸਿਰਫ 6270 ਛੱਡ ਕੇ ਗਏ ¢ ਜੂਨ 2025 ਵਿਚ ਸ਼ਹਿਰ ਦੀ ਆਬਾਦੀ 650,300 ਸੀ ਜੋ ਇੱਕ ਸਾਲ ਪਹਿਲਾਂ 638760 ਸੀ¢ ਇੱਕ ਅਧਿਐਨ ਅਨੁਸਾਰ ਜਨਮ ਅਤੇ ਪ੍ਰਜਨਨ ਦਰ ਸਭ ਤੋਂ ਘੱਟ ਹੈ ਅਤੇ ਲਗਾਤਾਰ ਨੌਵੇਂ ਸਾਲ ਵਿਚ ਜਨਮਾਂ ਨਾਲੋਂ ਵੱਧ ਮੌਤਾਂ ਹੋਈਆਂ¢

ਪਿਛਲੀ ਖ਼ਬਰ ਓਰੇਗਨ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਤੋਂ ਬਾਅਦ ਭਾਰਤੀ 'ਤੇ ਕਤਲ ਦਾ ਦੋਸ਼ <br/> ਅਗਲੀ ਖ਼ਬਰ ਲੋੜੀਂਦੇ ਭਾਰਤੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ 50,000 ਡਾਲਰ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।