15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਏਸ਼ੀਆ ਕੱਪ ਦੀ ਜਿੱਤ ਤੋਂ ਬਾਅਦ ਆਰਿਆਵੀਰ ਨੇ ਪਿਤਾ ਵਰਿੰਦਰ ਸਹਿਵਾਗ ਨਾਲ ਸਾਂਝੇ ਕੀਤੇ ਖਾਸ ਪਲ

ਨਵੀਂ ਦਿੱਲੀ, 15 ਨਵੰਬਰ (ਪੀ. ਟੀ.

ਬੇਟੇ ਆਰਿਆਵੀਰ ਨਾਲ ਵੀਡੀਓ ਕਾਲ ਦੌਰਾਨ ਵਰਿੰਦਰ ਸਹਿਵਾਗ। 16-11-2026
ਨਵੀਂ ਦਿੱਲੀ, 15 ਨਵੰਬਰ (ਪੀ.ਟੀ.ਆਈ.)-ਆਪਣੇ ਪਿਤਾ ਵਰਿੰਦਰ ਸਹਿਵਾਗ ਨਾਲ ਇਕ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਕਾਲ ਦੌਰਾਨ, ਭਾਰਤ ਦੇ ਅੰਡਰ-19 ਏਸ਼ੀਆ ਕੱਪ ਦੇ ਹੀਰੋ ਆਰਿਆਵੀਰ ਨੇ ਖੁਲਾਸਾ ਕੀਤਾ ਕਿ ਉਸਨੂੰ ਪਾਕਿਸਤਾਨੀ ਪ੍ਰਸ਼ੰਸਕਾਂ ਦਾ ਸਮਰਥਨ ਉਦੋਂ ਵੀ ਮਿਲਿਆ, ਜਦੋਂ ਰੋਮਾਂਚਕ ਫਾਈਨਲ ਮੁਕਾਬਲੇ ’ਚ ਉਨ੍ਹਾਂ ਦੀ ਪਾਕਿਸਤਾਨ ਖ਼ਿਲਾਫ਼ ਖੇਡੇ। ਵਰਿੰਦਰ ਸਹਿਵਾਗ ਦੁਆਰਾ ਸਾਂਝੀ ਕੀਤੀ ਗਈ ਇਕ ਵੀਡੀਓ ਕਾਲ ’ਚ, ਆਰਿਆਵੀਰ ਨੇ ਦੱਸਿਆ ਕਿ ਜਦੋਂ ਮੋਹਿਤ ਉਲਵਾ ਤੇ ਮਨਾਲ ਚੌਹਾਨ ਟੀਮ ਨੂੰ ਲਗਭਗ ਹਾਰ ਦੀ ਕਗਾਰ ਤੋਂ ਬਾਹਰ ਕੱਢ ਕੇ ਮੈਚ ਨੂੰ ਅੰਤਿਮ ਪੜਾਅ ਤੱਕ ਲੈ ਗਏ ਸਨ, ਤਾਂ ਉਹ ਲਗਾਤਾਰ ਜਾਪ ਕਰ ਰਿਹਾ ਸੀ। ਆਰਿਆਵੀਰ ਨੇ ਆਪਣੀ ਕੂਹਣੀ ‘ਤੇ ਸੱਟ ਲੱਗਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਤੇ ਟੀਮ ਲਈ ਇਕ ਅਹਿਮ ਯੋਗਦਾਨ ਪਾਇਆ। ਵੀਡੀਓ ਪੋਸਟ ਕੀਤੇ ਜਾਣ ਤੋਂ ਕੁਝ ਹੀ ਸਮੇਂ ਬਾਅਦ ਹੀ ਇਸਨੂੰ ਲੱਖਾਂ ਵਾਰ ਦੇਖਿਆ ਗਿਆ।
ਪਿਛਲੀ ਖ਼ਬਰ ਹਵਾਈ ਸੇਵਾਵਾਂ ਠੱਪ ਹੋਣ ਮਗਰੋਂ ਨਿਊਯਾਰਕ ਗਵਰਨਰ ਹੋਕਲ ਵਲੋਂ ਆਵਾਜਾਈ ਮੰਤਰੀ ਨੂੰ ਹਟਾਉਣ ਦੀ ਮੰਗ ਅਗਲੀ ਖ਼ਬਰ ਸਪੇਸਐਕਸ ਨੇ ਰਚਿਆ ਇਤਿਹਾਸ ਸਟਾਰਸ਼ਿਪ ਪੁਲਾੜ ਯਾਨ ਨੂੰ ਹਵਾ ’ਚ ਹੀ ਫੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।