15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਏ . ਆਈ . ਡਾਟਾ ਕੇਂਦਰਾਂ ਵਿਰੁੱਧ ਐਡਿਨਬਰਾ ’ ਚ ਹਜ਼ਾਰਾਂ ਲੋਕਾਂ ਵਲੋਂ ਮਾਰਚ

ਗਲਾਸਗੋ, 15 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਏ. ਆਈ.

ਅਜੀਤ ਡੈਸਕ 16-11-2026
ਗਲਾਸਗੋ, 15 ਨਵੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ’ਚ ਏ.ਆਈ. ਲਈ ਵੱਡੇ ਡਾਟਾ ਕੇਂਦਰ ਬਣਾਉਣ ਦੀਆਂ ਤਜਵੀਜ਼ਾਂ ਵਿਰੁੱਧ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਾ ਵਿਖੇ ਹਜ਼ਾਰਾਂ ਲੋਕਾਂ ਨੇ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀ ਰਾਇਲ ਮਾਈਲ ਤੋਂ ਹੁੰਦੇ ਹੋਏ ਸਕਾਟਿਸ਼ ਸੰਸਦ ਅੱਗੇ ਪਹੁੰਚੇ। ਰਿਪੋਰਟਾਂ ਅਨੁਸਾਰ ਮਾਰਚ ਵਿੱਚ ਅੰਦਾਜ਼ਨ ਛੇ ਹਜ਼ਾਰ ਲੋਕ ਸ਼ਾਮਲ ਹੋਏ। ਉਨ੍ਹਾਂ ਦੀ ਮੰਗ ਸੀ ਕਿ ਅਜਿਹੇ ਪ੍ਰਾਜੈਕਟਾਂ ਬਾਰੇ ਫ਼ੈਸਲੇ ਕਰਨ ਤੋਂ ਪਹਿਲਾਂ ਪ੍ਰਭਾਵਿਤ ਭਾਈਚਾਰਿਆਂ ਨੂੰ ਸੁਣਿਆ ਜਾਵੇ। ਇਸ ਮੁਜ਼ਾਹਰੇ ਨੂੰ 80 ਤੋਂ ਵੱਧ ਜਥੇਬੰਦੀਆਂ ਤੇ ਸਮੂਹਾਂ ਦਾ ਸਮਰਥਨ ਮਿਲਿਆ, ਜਿਨ੍ਹਾਂ ’ਚ ਸਥਾਨਕ ਮੁਹਿੰਮਕਾਰ, ਵਾਤਾਵਰਨ ਸੰਸਥਾਵਾਂ, ਮਜ਼ਦੂਰ ਜਥੇਬੰਦੀਆਂ ਤੇ ਗ਼ਰੀਬੀ ਵਿਰੁੱਧ ਕੰਮ ਕਰਨ ਵਾਲੀਆਂ ਸੰਸਥਾਵਾਂ ਸ਼ਾਮਲ ਸਨ।
ਪਿਛਲੀ ਖ਼ਬਰ ਸਰੀ ‘ਚ ‘ਭਜਨ ਕਲੱਬਿੰਗ’ 20 ਨਵੰਬਰ ਨੂੰ: ਤਿਆਰੀਆਂ ਮੁਕੰਮਲ ਅਗਲੀ ਖ਼ਬਰ ਦੁਬਈ ’ਚ ‘ਵਰਲਡ ਟੂਰ ਗੋਲਫ ਚੈਂਪੀਅਨਸ਼ਿਪ’ ਜਿੱਤਣ ਤੋਂ ਬਾਅਦ ਟਰਾਫ਼ੀ ਨਾਲ ਉੱਤਰੀ ਆਇਰਲੈਂਡ ਦੇ ਰੋਰੀ ਮੈਕਿਲਰੋਏ।

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।