24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

'ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ' ਨੇ ਸਰੀ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਈ

ਅਜੀਤ ਡੈਸਕ 18-06-2025

ਸਰੀ, 16 ਜੂਨ (ਸੰਦੀਪ ਸਿੰਘ ਧੰਜੂ)-'ਚੜ੍ਹਦੀ ਕਲਾ ਬਰੱਦਰਹੁੱਡ ਵੈੱਲਫੇਅਰ ਐਸੋਸੀਏਸ਼ਨ' ਦੇ ਸਮਰਪਿਤ ਸੇਵਾਦਾਰਾਂ ਨੇ ਬੀਤੇ ਦਿਨ ਸ਼ਹਿਰ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਦਿਆਂ 'ਕਲੋਵਰਡੇਲ ਅਥਲੈਟਿਕਸ ਪਾਰਕ' ਸਰੀ ਦੀ ਸਫਾਈ ਕੀਤੀ¢ ਇਸ ਮੁਹਿੰਮ ਵਿਚ ਸਰੀ ਸਿਟੀ ਦੀ ਕੌਂਸਲਰ ਲਿੰਡਾ ਐਨਿਸ ਤੇ ਸਰੀ ਸਕੂਲ ਬੋਰਡ ਦੇ ਟਰੱਸਟੀ ਗੈਰੀ ਥਿੰਦ ਨੇ ਵੀ ਸ਼ਮੂਲੀਅਤ ਕੀਤੀ ¢ ਐਸੋਸੀਏਸ਼ਨ ਦੇ ਫਾਊਾਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਦੀ ਅਗਵਾਈ ਵਿਚ ਕੋਰ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਮੰਕਟਲਾ, ਲਖਵੀਰ ਸਿੰਘ ਗਰੇਵਾਲ, ਮਨਜੀਤ ਸਿੰਘ ਚੀਮਾ, ਬਲਜੀਤ ਸਿੰਘ ਰਾਏ ਤੋਂ ਇਲਾਵਾ ਐਸੋਸੀਏਸ਼ਨ ਦੇ ਸਮੱਰਥਕ ਰਸਿੰਦਰ ਕੌਰ, ਵਿਕਰਮਜੀਤ ਡਾਹਰੀ, ਪਿਆਰਾ ਸਿੰਘ ਡਡਵਾਲ ਅਤੇ ਹੋਰ ਕਈ ਵਲੰਟੀਅਰ ਇਸ ਮੁਹਿੰਮ ਵਿਚ ਸ਼ਾਮਿਲ ਹੋਏ¢ ਜਸਵਿੰਦਰ ਸਿੰਘ ਦਿਲਾਵਰੀ ਨੇ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ¢ ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਆਉਂਦੇ ਦਿਨਾਂ ਵਿਚ ਇਸ ਮੁਹਿੰਮ ਤਹਿਤ ਹੋਰ ਸਥਾਨਕ ਪਾਰਕਾਂ ਵਿਚ ਵੀ ਸਫਾਈ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਖਿਡੌਣੇ ਦਾਨ ਮੁਹਿੰਮ, ਖੂਨ ਦਾਨ ਕੈਂਪ ਤੇ ਭੋਜਨ ਦਾਨ ਵਰਗੇ ਹੋਰ ਭਲਾਈ ਦੇ ਕਾਰਜ ਯੋਜਨਾ ਅਨੁਸਾਰ ਕੀਤੇ ਜਾਣਗੇ¢

ਪਿਛਲੀ ਖ਼ਬਰ ਰਾਇਲ ਕੈਨੇਡੀਅਨ ਏਅਰ ਕੈਡਿਟ ਸਕੁਅਡਰਜ਼ ਦੇ ਅਗਲੀ ਖ਼ਬਰ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਚੱਲੀ ਗੋਲੀ, 3 ਮੌਤਾਂ 2 ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।