24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਚੱਲੀ ਗੋਲੀ, 3 ਮੌਤਾਂ 2 ਜ਼ਖਮੀ <br/>

ਅਜੀਤ ਡੈਸਕ 18-06-2025
ਸੈਕਰਾਮੈਂਟੋ, 17 ਜੂਨ (ਹੁਸਨ ਲੜੋਆ ਬੰਗਾ)-ਉਟਾਹ ਵਿਚ ਇਕ ਸਾਲਾਨਾ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਹੋਏ ਤਕਰਾਰ ਉਪਰੰਤ ਚੱਲੀਆਂ ਗੋਲੀਆਂ 'ਚ ਇੱਕ 8 ਮਹੀਨਿਆਂ ਦੇ ਬੱਚੇ ਸਮੇਤ 3 ਵਿਅਕਤੀ ਮਾਰੇ ਗਏ | ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦੱਸਿਆ ਕਿ ਵੈਸਟ ਵੈਲੀ ਸ਼ਹਿਰ ਵਿਚ ਸੈਂਟੈਨੀਅਲ ਪਾਰਕ ਵਿਚ ਵੈਸਟਫੈਸਟ ਮੇਲੇ ਦੌਰਾਨ ਹੋਈ ਗੋਲੀਬਾਰੀ ਵਿਚ ਕੁੱਲ 5 ਵਿਅਕਤੀਆਂ ਦੇ ਗੋਲੀਆਂ ਵੱਜੀਆਂ, ਜਿਨਾਂ ਵਿਚੋਂ 3 ਦਮ ਤੋੜ ਗਏ ¢ ਵੈਸਟਫੈਸਟ ਮੇਲਾ 4 ਦਿਨ ਮਨਾਇਆ ਜਾਂਦਾ ਹੈ ¢ ਵੈਸਟ ਵੈਲੀ ਸ਼ਹਿਰ ਸਾਲਟ ਲੇਕ ਸ਼ਹਿਰ ਤੋਂ 12 ਮੀਲ ਦੂਰ ਹੈ ¢ ਵੈਸਟ ਵੈਲੀ ਸ਼ਹਿਰ ਦੀ ਪੁਲਿਸ ਵਲੋਂ ਸੋਸ਼ਲ ਮੀਡੀਆ ਐਕਸ ਉਪਰ ਪਾਈ ਜਾਣਕਾਰੀ ਅਨੁਸਾਰ ਮਿ੍ਤਕਾਂ ਵਿਚ ਇੱਕ ਬੱਚੇ ਤੋਂ ਇਲਾਵਾ ਇਕ 18 ਸਾਲਾਂ ਦਾ ਵਿਅਕਤੀ ਤੇ ਇਕ 41 ਸਾਲ ਦੀ ਅÏਰਤ ਸ਼ਾਮਿਲ ਹੈ ¢ ਜ਼ਖ਼ਮੀਆਂ ਵਿਚ ਇਕ 17 ਸਾਲਾਂ ਦੀ ਔਰਤ ਤੇ ਇਕ 15 ਸਾਲਾਂ ਦਾ ਨੌਜਵਾਨ ਸ਼ਾਮਿਲ ਹੈ¢ ਪੁਲਿਸ ਅਨੁਸਾਰ ਘਟਨਾ ਮੇਲੇ ਦੇ ਆਖਰੀ ਦਿਨ ਰਾਤ ਤਕਰੀਬਨ 9.20 ਵਜੇ ਵਾਪਰੀ ¢ ਜਦੋਂ ਝਗੜ ਰਹੇ ਦੋ ਧੜਿਆਂ ਨੂੰ ਛੁਡਾਉਣ ਲਈ ਪੁਲਿਸ ਨੇ ਦਖਲ ਦਿੱਤਾ ਤਾਂ ਇਕ 16 ਸਾਲਾਂ ਦੇ ਨÏਜਵਾਨ ਨੇ ਗੰਨ ਕੱਢ ਕੇ ਗੋਲੀਆਂ ਚਲਾ ਦਿੱਤੀਆਂ ¢ ਇਕ ਪੁਲਿਸ ਅਫਸਰ ਨੇ ਵੀ ਸ਼ੱਕੀ ਉੱਪਰ ਗੋਲੀ ਚਲਾਈ ਪਰੰਤੂ ਗੋਲੀ ਨਾ ਵੱਜਣ ਕਾਰਨ ਉਸ ਦਾ ਬਚਾਅ ਹੋ ਗਿਆ¢ ਬਾਅਦ ਵਿਚ ਪੁਲਿਸ ਨੇ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ¢ ਪੁਲਿਸ ਨੇ ਕਿਹਾ ਹੈ ਕਿ ਸ਼ੱਕੀ ਨਬਾਲਗ ਹੋਣ ਕਾਰਨ ਉਸ ਦਾ ਨਾਂਅ ਜਨਤਕ ਨਹੀਂ ਕੀਤਾ ਜਾ ਸਕਦਾ¢ ਜਦ ਕਿ ਮਿ੍ਤਕਾਂ ਤੇ ਜ਼ਖ਼ਮੀਆਂ ਦੇ ਨਾਂਅ ਲੋੜੀਂਦੀ ਕਾਰਵਾਈ ਪੂਰੀ ਹੋਣ ਉਪਰੰਤ ਜਾਰੀ ਕੀਤੇ ਜਾਣਗੇ ¢ ਪੁਲਿਸ ਅਨਸਾਰ ਮਾਮਲਾ ਜਾਂਚ ਅਧੀਨ ਹੈ ਤੇ ਮੌਕੇ 'ਤੇ ਮÏਜੂਦ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ¢

ਪਿਛਲੀ ਖ਼ਬਰ 'ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ' ਨੇ ਸਰੀ ਸ਼ਹਿਰ ਵਿਚ ਸਫਾਈ ਮੁਹਿੰਮ ਚਲਾਈ ਅਗਲੀ ਖ਼ਬਰ ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ 20 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।