25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਤਿੰਨ ਦਿਨਾਂ ਵਿਸ਼ਵ ਪੰਜਾਬੀ ਕਾਨਫਰੰਸ 20 ਤੋਂ

ਅਜੀਤ ਡੈਸਕ 18-06-2025
ਟੋਰਾਂਟੋ, 17 ਜੂਨ(ਹਰਜੀਤ ਸਿੰਘ ਬਾਜਵਾ)-ਦੇਸ਼-ਵਿਦੇਸ਼ ਵਿਚ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦਾ ਫੈਲਾਅ ਕਰਨ ਵਾਲੇ ਡਾ. ਦਲਬੀਰ ਸਿੰਘ ਕਥੂਰੀਆ ਤੇ ਉਨ੍ਹਾਂ ਦੀ ਟੀਮ ਵਿਸ਼ਵ ਪੰਜਾਬੀ ਭਵਨ ਵਲੋਂ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਹੋਰ ਮਜ਼ਬੂਤ ਤੇ ਪ੍ਰਪੱਕ ਕਰਨ ਦੇ ਇਰਾਦੇ ਨਾਲ ਤਿੰਨ ਦਿਨਾਂ ਸਲਾਨਾਂ ਵਿਸ਼ਵ ਪੰਜਾਬੀ ਕਾਨਫਰੰਸ 20,21 ਅਤੇ 22 (ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ) ਜੂਨ ਨੂੰ ਬਰੈਂਪਟਨ ਵਿਖੇ ਵਿਸ਼ਵ ਪੰਜਾਬੀ ਸਭਾ ਦੇ ਵਿਹੜੇ ਵਿਚ ਕਰਵਾਈ ਜਾ ਰਹੀ ਹੈ | ਇਸ ਸਬੰਧੀ ਅਗਾਊਾ ਕੀਤੀ ਇੱਕ ਮੀਟਿੰਗ ਦੌਰਾਨ ਹਾਜ਼ਰੀਨ ਨਾਲ ਗੱਲਬਾਤ ਕਰਦਿਆਂ ਡਾ. ਦਲਬੀਰ ਸਿੰਘ ਕਥੂਰੀਆ ਨੇ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਲੇਖਕ, ਬੁੱਧੀਜੀਵੀ, ਪੰਜਾਬੀ ਦੇ ਚਿੰਤਕ ਅਤੇ ਪੰਜਾਬੀ ਪਿਆਰੇ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ | ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨਾਂ ਦਿਨਾਂ ਦੇ ਸਾਹਿਤਕ ਤੇ ਸੱਭਿਆਚਾਰਕ ਪ੍ਰੋਗ੍ਰਾਮਾਂ ਨੂੰ ਤਰਤੀਬ ਵਾਰ ਵੱਖ-ਵੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ ਜਿੱਥੇ ਪੰਜਾਬੀ ਦੇ ਵਿਦਵਾਨ ਲੋਕਾਂ ਦੁਆਰਾ ਵੱਖ-ਵੱਖ ਵਿਸ਼ਿਆਂ 'ਤੇ ਪਰਚੇ ਵੀ ਪੜ੍ਹੇ ਜਾਣਗੇ, ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਜਾਣਗੀਆਂ | ਗੀਤ-ਸੰਗੀਤ ਤੇ ਕਵੀ ਦਰਬਾਰ ਦੇ ਪ੍ਰਬੰਧ ਵੀ ਕੀਤੇ ਗਏ ਹਨ, ਜਦੋਂ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦੇ ਉਪਰਾਲੇ ਨਾਲ ਉਨ੍ਹਾਂ ਲਈ ਅਲੱਗ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ ਜਿੱਥੇ ਛੋਟੇ ਬੱਚੇ ਤੇ ਨੌਜਵਾਨ ਆਪਣੀਆਂ, ਕਹਾਣੀਆਂ, ਕਵਿਤਾਵਾਂ, ਗੀਤ, ਗ਼ਜ਼ਲ਼ਾਂ ਵੀ ਸੁਣਾਉਣਗੇ | ਡਾ. ਦਲਬੀਰ ਸਿੰਘ ਕਥੂਰੀਆ ਵਲੋਂ ਸਮੂਹ ਪੰਜਾਬੀ ਪਿਆਰਿਆਂ ਨੂੰ ਇਨ੍ਹਾਂ ਸਮਾਗਮਾਂ ਵਿਚ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ ਜਿੱਥੇ ਇਸ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਮੀਟਿੰਗ ਦੌਰਾਨ ਰਾਜਿੰਦਰ ਸੈਣੀ, ਸ਼ਿੰਦਰਪਾਲ ਮਾਹਲ, ਕੁਲਵੰਤ ਸਿੰਘ, ਪ੍ਰੋ. ਜੰਗੀਰ ਸਿੰਘ ਕਾਹਲੋਂ, ਪਰਮਪ੍ਰੀਤ ਕੌਰ ਬੰਗਾ, ਹਰਪ੍ਰੀਤ ਬੰਗਾ, ਮੇਜਰ ਨਾਗਰਾ, ਜਸਵੰਤ ਸਿੰਘ, ਸੁਰਜੀਤ, ਪ੍ਰੀਤ ਹੀਰ, ਸੁੰਦਰਪਾਲ ਰਾਜਾਸਾਂਸੀ, ਕੁਲਵੰਤ ਕੌਰ, ਇੰਦਰਜੀਤ ਸਿੰਘ ਬੱਲ, ਪਰਮਜੀਤ ਸਿੰਘ ਵਿਰਦੀ, ਰੂਪ ਕਾਹਲੋਂ, ਮੀਤਾ ਖੰਨਾ, ਜਸਪਾਲ ਸਿੰਘ ਕਾਹਲੋਂ, ਸਿਮਰਨਜੀਤ ਕੌਰ ਅਕਸ, ਪਭਦਿਆਲ ਸਿੰਘ ਖੰਨਾ, ਰੌਸ਼ਨ ਪਾਠਕ, ਡਾ. ਦਰਸ਼ਨ ਦੀਪ, ਡਾ. ਦਵਿੰਦਰ ਸਿੰਘ ਲੱਧੜ, ਡਾ. ਸੋਹਣ ਸਿੰਘ ਪਰਮਾਰ, ਸੁਜਾਨ ਸਿੰਘ ਸਜਾਨ, ਹਰਦਿਆਲ ਸਿੰਘ ਝੀਤਾ, ਪਿ੍ੰਸੀਪਲ ਸ਼ਵਿੰਦਰ ਸਿੰਘ ਚਾਹਲ, ਡਾ. ਗਿਆਨ ਸਿੰਘ ਘਈ, ਗੁਰਤੇਜਪ੍ਰੀਤ ਸਿੰਘ, ਅਮਰਜੀਤ ਬਾਜਵਾ, ਆਰ.ਐਸ.ਏ., ਹਰਜੀਤ ਭੰਮਰਾ, ਪ੍ਰਤੀਕ ਸਿੰਘ, ਹਰਪਾਲ ਸਿੰਘ, ਡਾ. ਦਰਸ਼ਨਦੀਪ ਅਰੋੜਾ, ਨਵਪ੍ਰੀਤ ਧਿਮਾਨ ਤੇ ਹੋਰ ਵੀ ਲੋਕ ਹਾਜ਼ਰ ਸਨ |
ਤਸਵੀਰ: ਪੰਜਾਬੀ ਫੋਟੋ

ਪਿਛਲੀ ਖ਼ਬਰ ਮੇਲੇ ਦੌਰਾਨ ਦੋ ਧੜਿਆਂ ਵਿਚਾਲੇ ਤਕਰਾਰ ਉਪਰੰਤ ਚੱਲੀ ਗੋਲੀ, 3 ਮੌਤਾਂ 2 ਜ਼ਖਮੀ <br/> ਅਗਲੀ ਖ਼ਬਰ ਸਿਡਨੀ 'ਚ 'ਮੇਲਾ ਤੀਆਂ ਦਾ' ਮੌਕੇ ਸਤਿੰਦਰ ਸੱਤੀ ਨੇ ਲਾਈਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।