ਸਿਡਨੀ, 17 ਜੂਨ (ਹਰਕੀਰਤ ਸਿੰਘ ਸੰਧਰ)-ਪੰਜਾਬੀ ਵੋਮੈਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਵਲੋਂ 'ਮੇਲਾ ਤੀਆਂ ਦਾ' ਕਰਵਾਇਆ ਗਿਆ¢ ਇਸ ਮੇਲੇ ਵਿਚ ਪੰਜਾਬੀ ਸੱਭਿਆਚਾਰ ਤੇ ਪੁਰਾਤਨ ਸੱਭਿਅਤਾ ਦੀਆਂ ਸਾਰੀਆਂ ਵੰਨਗੀਆਂ ਨੂੰ ਪੇਸ਼ ਕੀਤਾ ਗਿਆ¢ ਪ੍ਰਬੰਧਕ ਵਰਨ ਤੇ ਕਮਲ ਤਿਵਾੜੀ ਨੇ ਦੱਸਿਆ ਕਿ ਨਵੀਂ ਪੀੜੀ ਦੇ ਬੱਚਿਆਂ ਨੂੰ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਜੋੜਨ ਲਈ ਇਹ ਕਾਰਜ ਪਿਛਲੇ 20 ਸਾਲ ਤੋਂ ਕੀਤਾ ਜਾ ਰਿਹਾ ਹੈ¢ ਇੱਥੇ ਦੱਸ ਦੇਈਏ ਕਿ ਪੰਜਾਬੀ ਸਟੇਜ ਸੰਚਾਲਕ ਤੇ ਗਾਇਕਾ ਸਤਿੰਦਰ ਸੱਤੀ ਨੇ ਆਪਣੇ ਜਾਦੂਮਈ ਬੋਲਾਂ ਨਾਲ ਇਸ ਪ੍ਰੋਗਰਾਮ ਵਿਚ ਚਾਰ ਚੰਦ ਲਾ ਦਿੱਤੇ ¢ ਸਤਿੰਦਰ ਸੱਤੀ ਨੇ ਕਿਹਾ ਕਿ ਇੱਥੇ ਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ¢ ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਅਮੀਰ ਵਿਰਸੇ ਨੂੰ ਸਿਡਨੀ ਵਿਚ ਜੋੜ ਕੇ ਰੱਖਿਆ ਹੈ ਤੇ ਸ਼ਾਲਾ ਇਹ ਇਸੀ ਤਰ੍ਹਾਂ ਕਾਰਜ ਚੱਲਦਾ ਰਹੇ ¢ ਤੀਆਂ ਨਾਲ ਸੰਬੰਧਿਤ ਚਰਖੇ, ਪੀਂਘਾਂ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਰਹੇ ¢ ਬੱਚਿਆਂ ਨੇ ਚਰਖਾ, ਖੂਹ ਪਰਾਂਦੀ, ਛੱਜ ਘੜਾ, ਪੱਖੀ ਦੇ ਹੋਰ ਵਸਤਾਂ ਨਾਲ ਵੀ ਜਾਣੂ ਕਰਵਾਇਆ ਗਿਆ ¢ ਇਸ ਮੌਕੇ 'ਮਿਸ ਤੀਆਂ' ਤੇ 'ਮਿਸਿਜ਼ ਤੀਆਂ' ਦਾ ਤਾਜ ਵੀ ਪਹਿਨਾਇਆ | ਸਿਡਨੀ ਦੇ ਸਟੈਨਹੋਪ ਗਾਰਡਨ ਵਿਚ ਭਰੇ ਹਾਲ ਵਿਚ ਗਿੱਧਾ, ਲੁੱਡੀ, ਮਾਹੀਆ, ਟੱਪੇ ਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ | ਮੰਜੇ ਲਾ ਕੇ ਬੰਨੇ ਸਪੀਕਰ 'ਤੇ ਚੱਲਦੇ ਤਵਿਆਂ 'ਤੇ ਗਾਣੇ ਸੱਚਮੁੱਚ ਪੰਜਾਬ ਦੀ ਝਾਤ ਪਾਉਂਦੇ ਸਨ ¢ ਰਿਵਾਇਤੀ ਵਸਤਾਂ ਨਾਲ ਸਜੀਆਂ ਦੁਕਾਨਾਂ ਪੰਜਾਬ ਦੇ ਮੇਲਿਆਂ ਦਾ ਝਲਕਾਰਾ ਪਾਉਂਦੀਆਂ ਸਨ ¢ ਪ੍ਰਬੰਧਕ ਵਰੁਣ ਤਿਵਾੜੀ ਤੇ ਕਮਲ ਨੇ ਪਹੁੰਚੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਅਗਾਂਹ ਤੋਂ ਵੀ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਦੀ ਹਾਮੀ ਭਰੀ ¢