ਐਡੀਲੇਡ, 20 ਜੂਨ (ਗੁਰਮੀਤ ਸਿੰਘ ਵਾਲੀਆ)-ਐਡੀਲੇਡ 'ਚ ਤੀਸਰੇ ਸਾਲਾਨਾ ਵਾਲੀਬਾਲ ਟੂਰਨਾਮੈਂਟ 29 ਜੂਨ ਐਤਵਾਰ ਸਵੇਰ 8 ਵਜੇ ਤੋਂ ਸ਼ਾਮ 6 ਵਜੇ ਤੱਕ 792 ਗ੍ਰੈਂਡ ਜੰਕਸ਼ਨ ਰੋਡ ਗਿਲਜ਼ ਪਲੇਨਜ਼ ਵਿਖੇ ਕਰਵਾਏ ਜਾ ਰਹੇ ਹਨ ¢ ਐਡੀਲੇਡ ਅਜ਼ਾਦ ਕਲੱਬ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿਚ ਅੱਠ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ¢ ਇਹ 8 ਟੀਮਾਂ ਪਾਕਿਸਤਾਨ, ਆਸਟਰੇਲੀਆਈ, ਪੰਜਾਬੀ, ਅਫਗਾਨ ਨੇਪਾਲ, ਫਿਲੀਪੀਨਜ਼ ਤੋਂ ਹਨ ¢ਵਾਲੀਬਾਲ ਟੂਰਨਾਮੈਂਟ ਚ ਜੇਤੂ ਟੀਮ ਨੂੰ 1500 ਡਾਲਰ, ਦੂਸਰੇ ਨੰਬਰ 'ਤੇ ਰਹਿਣ ਵਾਲੀ ਨੂੰ 1000 ਡਾਲਰ ਤੇ ਤੀਸਰੇ ਨੰਬਰ 'ਤੇ ਰਹਿਣ ਵਾਲੀ ਟੀਮ ਨੂੰ 500 ਡਾਲਰ ਸਮੇਤ ਟਰਾਫੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ¢ ਪਹਿਲੀ ਵਾਰ ਐਡੀਲੇਡ ਅਜ਼ਾਦ ਕਲੱਬ ਵੱਲੋਂ 15 ਸਾਲ ਦੇ ਛੋਟੇ ਬੱਚਿਆਂ ਦੇ ਟੂਰਨਾਮੈਂਟ 12 ਵਜੇ ਕਰਵਾਏ ਜਾਣਗੇ ¢