21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਸ਼ਾਹਰੁਖ ਦੇ ਬੰਗਲੇ 'ਤੇ ਬੀ. ਐਮ. ਸੀ.-ਜੰਗਲਾਤ ਵਿਭਾਗ ਵਲੋਂ ਜਾਂਚ <br/>

ਅਜੀਤ ਡੈਸਕ 22-06-2025
ਮੁੰਬਈ, 21 ਜੂਨ (ਇੰਟ)-ਮੁੰਬਈ ਦੇ ਬਾਂਦਰਾ ਬੈਂਡਸਟੈਂਡ ਇਲਾਕੇ ਵਿਚ ਸਥਿਤ ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਦਾ ਨਿਰੀਖਣ ਕੀਤਾ ਗਿਆ | ਇਹ ਕਾਰਵਾਈ ਜੰਗਲਾਤ ਵਿਭਾਗ ਤੇ ਬੀ.ਐਮ.ਸੀ. ਟੀਮ ਦੁਆਰਾ ਕੀਤੀ ਗਈ | ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਕਾਰਵਾਈ ਦਾ ਕਾਰਨ ਤੱਟਵਰਤੀ ਰੈਗੂਲੇਸ਼ਨ ਜ਼ੋਨ (ਸੀਆਰਜ਼ੈੱਡ) ਨਿਯਮਾਂ ਦੀ ਉਲੰਘਣਾ ਦੀ ਸ਼ਿਕਾਇਤ ਸੀ | ਸ਼ਾਹਰੁਖ ਖਾਨ ਦਾ ਇਹ ਬੰਗਲਾ ਸਮੁੰਦਰ ਕੰਢੇ ਹੈ | ਤੁਹਾਨੂੰ ਦੱਸ ਦੇਈਏ ਕਿ ਮੰਨਤ ਇੱਕ ਵਿਰਾਸਤੀ ਜਾਇਦਾਦ ਹੈ | ਇਸਦਾ ਇੱਕ ਮੁੱਖ ਬੰਗਲਾ ਤੇ ਇਸਦੇ ਪਿੱਛੇ ਇੱਕ ਬਹੁ-ਮੰਜ਼ਿਲਾ ਅਨੈਕਸ ਇਮਾਰਤ ਹੈ | ਵਰਤਮਾਨ ਵਿਚ, ਅਨੈਕਸ ਇਮਾਰਤ ਵਿਚ ਦੋ ਵਾਧੂ ਮੰਜਿਲਾਂ ਬਣਾਈਆਂ ਜਾ ਰਹੀਆਂ ਹਨ | ਸ਼ਾਹਰੁਖ ਤੇ ਉਸਦਾ ਪਰਿਵਾਰ ਇਸ ਸਮੇਂ ਨੇੜੇ ਹੀ ਕਿਸੇ ਹੋਰ ਜਗ੍ਹਾ 'ਤੇ ਰਹਿ ਰਹੇ ਹਨ | ਟੀਮ ਨੇ ਮੌਕੇ 'ਤੇ ਸਟਾਫ ਨੂੰ ਲੱਭ ਲਿਆ | ਸਟਾਫ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਸਾਰੀਆਂ ਪ੍ਰਵਾਨਗੀਆਂ ਪਹਿਲਾਂ ਹੀ ਲੈ ਲਈਆਂ ਗਈਆਂ ਹਨ | ਦਸਤਾਵੇਜ਼ ਵੀ ਜਲਦੀ ਹੀ ਜਮ੍ਹਾ ਕਰ ਦਿੱਤੇ ਜਾਣਗੇ |

ਪਿਛਲੀ ਖ਼ਬਰ ਪਹਿਲਾ ਟੈਸਟ-ਇੰਗਲੈਂਡ ਦੀ ਵਾਪਸੀ, ਦੂਸਰੇ ਦਿਨ ਦਾ ਸਕੋਰ 209/3 <br/> ਅਗਲੀ ਖ਼ਬਰ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ...........

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।