ਹੇਡਿੰਗਲੇ, 21 ਜੂਨ (ਏਜੰਸੀ)-ਤੇਂਦੁਲਕਰ-ਐਂਡਰਸਨ ਟਰਾਫੀ ਦੇ ਪਹਿਲੇ ਟੈਸਟ ਦੇ ਦੂਜੇ ਦਿਨ ਸਨਿਚਰਵਾਰ ਨੂੰ ਇੰਗਲੈਂਡ ਨੇ ਜ਼ਬਰਦਸਤ ਵਾਪਸੀ ਕੀਤੀ | ਸਟੰਪ ਤੱਕ, ਅੰਗਰੇਜ਼ੀ ਟੀਮ ਨੇ ਪਹਿਲੀ ਪਾਰੀ ਵਿਚ 3 ਵਿਕਟਾਂ 'ਤੇ 209 ਦੌੜਾਂ ਬਣਾਈਆਂ | ਓਲੀ ਪੋਪ 100 ਦੌੜਾਂ 'ਤੇ ਅਜੇਤੂ ਵਾਪਸ ਪਰਤੇ | ਜੋ ਰੂਟ 28, ਬੇਨ ਡਕੇਟ 62 ਤੇ ਜੈਕ ਕਰੌਲੀ 4 ਦੌੜਾਂ ਬਣਾ ਕੇ ਆਊਟ ਹੋ ਗਏ | ਤਿੰਨਾਂ ਨੂੰ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ | ਭਾਰਤੀ ਟੀਮ ਨੇ ਲੀਡਜ਼ ਦੇ ਹੈਡਿੰਗਲੇ ਕਿ੍ਕਟ ਸਟੇਡੀਅਮ ਵਿਚ 359/3 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਤੇ 471 ਦੌੜਾਂ 'ਤੇ ਆਲ ਆਊਟ ਹੋ ਗਈ | ਕਪਤਾਨ ਸ਼ੁਭਮਨ ਗਿੱਲ ਨੇ 147, ਰਿਸ਼ਭ ਪੰਤ ਨੇ 134 ਅਤੇ ਯਸ਼ਸਵੀ ਜੈਸਵਾਲ ਨੇ 101 ਦੌੜਾਂ ਬਣਾਈਆਂ | ਕੇ. ਐਲ. ਰਾਹੁਲ ਨੇ 42 ਦੌੜਾਂ ਦਾ ਯੋਗਦਾਨ ਪਾਇਆ | ਇਹ 23 ਸਾਲਾਂ ਬਾਅਦ ਹੋਇਆ ਹੈ, ਜਦੋਂ ਹੈਡਿੰਗਲੇ ਕਿ੍ਕਟ ਗਰਾਊਾਡ 'ਤੇ ਇੱਕ ਪਾਰੀ ਵਿਚ 3 ਭਾਰਤੀ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ | ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਸੌਰਵ ਗਾਂਗੁਲੀ ਨੇ 2003 ਵਿਚ ਸੈਂਕੜੇ ਲਗਾਏ | ਇੰਗਲੈਂਡ ਵਲੋਂ ਬੇਨ ਸਟੋਕਸ ਅਤੇ ਜੋਸ਼ ਟੰਗ ਨੇ 4-4 ਵਿਕਟਾਂ ਲਈਆਂ |
ਪਹਿਲਾ ਟੈਸਟ-ਇੰਗਲੈਂਡ ਦੀ ਵਾਪਸੀ, ਦੂਸਰੇ ਦਿਨ ਦਾ ਸਕੋਰ 209/3 <br/>
ਅਜੀਤ ਡੈਸਕ
22-06-2025