ਜਲੰਧਰ, 21 ਜੂਨ (ਹਰਵਿੰਦਰ ਸਿੰਘ ਫੁੱਲ)- ਬੀਤੇ ਦਿਨੀਂ ਗੁਜਰਾਤ ਦੇ ਗਾਂਧੀ ਨਗਰ 'ਚ ਕਰਵਾਈ ਗਈ ਸਪੈਸ਼ਲ ਉਲੰਪਿਕ ਰਾਸ਼ਟਰੀ ਚੈਂਪੀਅਨਸ਼ਿੱਪ 'ਚ ਬੈਡਮਿੰਟਨ ਤੇ ਵਾਲੀਬਾਲ ਦੀ ਖੇਡ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 32 ਵਿਸ਼ੇਸ਼ ਅਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਦਾ ਅੱਜ ਜਲੰਧਰ ਪੁੱਜਣ 'ਤੇ ਜ਼ਿਲ੍ਹਾ ਸਪੈਸ਼ਲ ਉਲੰਪਿਕਸ ਐਸੋਸੀਏਸ਼ਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇਨ੍ਹਾਂ ਰਾਸ਼ਟਰੀ ਚੈਪੀਅਨਾਂ ਨੂੰ ਸਟੇਸ਼ਨ ਤੋਂ ਢੋਲ ਢਮੱਕਿਆਂ ਨਾਲ ਮੰਡੀ ਫੈਂਟਨਗੰਜ ਗਰਲਜ਼ ਸਕੂਲ 'ਚ ਕਰਵਾਏ ਗਏ ਸਨਮਾਨ ਸਮਾਰੋਹ 'ਚ ਲਿਆਂਦਾ ਗਿਆ, ਜਿੱਥੇ ਖੇਡ ਪ੍ਰੇਮੀਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਖਿਡਾਰੀਆਂ ਦਾ ਸਵਾਗਤ ਕੀਤਾ | ਇਸ ਮੌਕੇ ਜਲੰਧਰ (ਡੱਸੋਆ) ਦੇ ਚੇਅਰਪਰਸਨ ਉਪਿੰਦਰ ਕÏਰ ਅਨੰਦ, ਪ੍ਰਧਾਨ ਰਾਜੀਵ ਦਿਵੇਦੀ, ਸਪੋਰਟਸ ਡਾਇਰੈਕਟਰ ਰੇਖਾ ਕਸ਼ਯਪ, ਸਹਿ ਪ੍ਰਧਾਨ ਮੀਨੂ ਵਾਹੀ, ਸ਼ੈਲਜਾ ਦਿਵੇਦੀ ਤੋਂ ਇਲਾਵਾ ਸਮਾਜ ਸੇਵਿਕਾ ਰਮਨਪ੍ਰੀਤ ਕÏਰ, ਸੇਕ੍ਰੇਟਰੀ ਤੇਜਪਾਲ ਸਿੰਘ, ਮਨੀਸ਼ ਅਗਰਵਾਲ, ਸ਼੍ਰੀ ਅਟਵਾਲ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਸਮਾਗਮ ਦੌਰਾਨ ਜ਼ਿਲ੍ਹਾ ਸਪੈਸ਼ਲ ਉਲੰਪਿਕਸ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਰਾਜੀਵ ਦਿਵੇਦੀ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਚੈਂਪੀਅਨਾਂ ਨੇ ਆਪਣੇ ਸ਼ਾਨਦਾਰ ਸਮਰਪਣ ਅਤੇ ਪ੍ਰਦਰਸ਼ਨ ਨਾਲ ਨਾ ਸਿਰਫ਼ ਜਲੰਧਰ ਸਗੋਂ ਪੂਰੇ ਖੇਤਰ ਦਾ ਮਾਣ ਵਧਾਇਆ ਹੈ¢ ਇਸ ਮੌਕੇ ਯੂਥ ਆਗੂ ਨਾਨਕੀ ਸਿੰਘ ਨੇ ਇਨ੍ਹਾਂ ਰਾਸ਼ਟਰੀ ਚੈਂਪੀਅਨਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ 'ਚ ਵੀ ਵਧੀਆਂ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਮੰਚ ਸੰਚਾਲਨ ਕਰਦੇ ਹੋਏ ਰੇਖਾ ਕਸ਼ਯਪ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡਾਂ 'ਚ ਭਾਗ ਲੈ ਕੇ ਰਾਸ਼ਟਰੀ ਚੈਪੀਅਨਾਂ ਨੇ ਤਿੰਨ ਗੋਲਡ, ਸੱਤ ਸਿਲਵਰ, ਅਤੇ ਅੱਠ ਕਾਂਸੀ ਦੇ ਮੈਡਲ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਸ਼ੋਕ ਅਰੋੜਾ, ਡਾ. ਨਿਰੰਜਨ ਕੁਮਾਰ, ਸੁਰਿੰਦਰ ਸਿੰਘ ਗਿੱਲ, ਸਪੈਸ਼ਲ ਅਥਲੀਟ ਅਭਿਸ਼ੇਕ ਅਰੋੜਾ ਵਿਸ਼ੇਸ਼ ਤÏਰ ਤੇ ਜਲੰਧਰ ਪੁੱਜੇ | ਸਮਾਗਮ ਦੇ ਅੰਤ 'ਚ ਉਪਿੰਦਰ ਕੌਰ ਅਨੰਦ ਨਾ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਡੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਅਥਲੀਟ ਕਿਸੇ ਨਾਲੋਂ ਵੀ ਘੱਟ ਨਹੀਂ ਹਨ, ਇਸ ਲਈ ਇਨ੍ਹਾਂ ਦੀ ਮਦਦ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ | ਇਸ ਤੋਂ ਪਹਿਲਾਂ ਅਸ਼ੋਕ ਅਰੋੜਾ ਨੇ ਸਾਰੇ ਅਥਲੀਟਾਂ ਨੂੰ ਵਿਸ਼ੇਸ਼ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ |
ਸਪੈਸ਼ਲ ਉਲੰਪਿਕ ਰਾਸ਼ਟਰੀ ਚੈਂਪੀਅਨਸ਼ਿਪ ਦੇ ਜੇਤੂਆਂ ਦਾ ਜਲੰਧਰ ਪੁੱਜਣ 'ਤੇ ਭਰਵਾਂ ਸਵਾਗਤ <br/>
ਸਪੈਸ਼ਲ ਉਲੰਪਿਕ ਰਾਸ਼ਟਰੀ ਚੈਂਪੀਅਨਸ਼ਿਪ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਅਥਲੀਟਾਂ ਅਤੇ ਉਨ੍ਹਾਂ ਦੇ ਕੋਚਾਂ ਦਾ ਜਲੰਧਰ ਪੁੱਜਣ 'ਤੇ ਨਿੱਘਾ ਸਵਾਗਤ ਕਰਦੇ ਹੋਏ ਸਪੈਸ਼ਲ ਉੁਲੰਪਿਕ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਅਸ਼ੋਕ ਅਰੋੜਾ, ਸਕੱਤਰ ਤੇਜਪਾਲ ਸਿੰਘ, ਸਪੋਰਟਸ ਡਾਇਰੈਕਟਰ ਰੇਖਾ ਕਸ਼ਯਪ, ਯੂਥ ਆਗੂ ਨਾਨਕੀ ਸਿੰਘ ਤੇ ਹੋਰ | ਤਸਵੀਰ-ਮੁਨੀਸ਼<br/>
22-06-2025