21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਭਾਰਤੀ ਮਹਿਲਾ ਪਹਿਲਵਾਨਾਂ ਨੇ ਟੀਮ ਖਿਤਾਬ ਜਿੱਤਿਆ <br/>

ਆਪਣੇ ਜੇਤੂ ਤਗਮਿਆਂ ਨਾਲ ਭਾਰਤੀ ਮਹਿਲਾ ਪਹਿਲਵਾਨ |<br/> 22-06-2025

ਵੰਗ ਤਾਊ (ਵੀਅਤਨਾਮ), 21 ਜੂਨ (ਏਜੰਸੀ)-ਭਾਰਤੀ ਮਹਿਲਾ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਅੰਡਰ-23 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿੱਪ ਵਿਚ ਚਾਰ ਸੋਨੇ ਤੇ ਪੰਜ ਚਾਂਦੀ ਸਮੇਤ ਸਾਰੀਆਂ 10 ਸ਼੍ਰੇਣੀਆਂ ਵਿਚ ਇੱਕ-ਇੱਕ ਤਗਮਾ ਜਿੱਤ ਕੇ ਟੀਮ ਖਿਤਾਬ ਜਿੱਤਿਆ | ਪਿ੍ਯਾਂਸ਼ੀ ਪ੍ਰਜਾਪਤ (50 ਕਿਲੋਗ੍ਰਾਮ), ਰੀਨਾ (55 ਕਿਲੋਗ੍ਰਾਮ), ਸਿ੍ਸ਼ਟੀ (68 ਕਿਲੋਗ੍ਰਾਮ) ਤੇ ਪਿ੍ਆ (76 ਕਿਲੋਗ੍ਰਾਮ) ਨੇ ਸੋਨੇ ਦੇ ਤਗਮੇ ਜਿੱਤੇ | ਨੇਹਾ ਸ਼ਰਮਾ (57 ਕਿਲੋਗ੍ਰਾਮ), ਤਨਵੀ (59 ਕਿਲੋਗ੍ਰਾਮ), ਪ੍ਰਗਤੀ (62 ਕਿਲੋਗ੍ਰਾਮ), ਸਿਕਸ਼ਾ (65 ਕਿਲੋਗ੍ਰਾਮ) ਅਤੇ ਜੋਤੀ ਬੇਰਵਾਲ (72 ਕਿਲੋਗ੍ਰਾਮ) ਨੇ ਚਾਂਦੀ ਦੇ ਤਗਮੇ ਜਿੱਤੇ | ਹਿਨਾਬੇਨ ਖਲੀਫਾ (53 ਕਿਲੋਗ੍ਰਾਮ) ਨੇ ਕਾਂਸੀ ਦਾ ਤਗਮਾ ਜਿੱਤਿਆ | ਗ੍ਰੀਕੋ-ਰੋਮਨ ਸ਼ੈਲੀ ਵਿਚ, ਸੁਮਿਤ ਨੇ 63 ਕਿਲੋਗ੍ਰਾਮ ਵਰਗ 'ਚ ਸੋਨ ਤਗਮਾ ਜਿੱਤਿਆ | ਇਸ ਦੇ ਨਾਲ ਹੀ, ਨਿਤੇਸ਼ (97 ਕਿਲੋਗ੍ਰਾਮ) ਅਤੇ ਅੰਕਿਤ ਗੁਲੀਆ (72 ਕਿਲੋਗ੍ਰਾਮ) ਨੇ ਕਾਂਸੀ ਦੇ ਤਗਮੇ ਜਿੱਤੇ | ਪੁਰਸ਼ਾਂ ਦੇ ਫ੍ਰੀਸਟਾਈਲ ਮੁਕਾਬਲਿਆਂ ਵਿਚ, ਵਿੱਕੀ ਨੇ 97 ਕਿਲੋਗ੍ਰਾਮ ਵਰਗ ਵਿਚ ਪੀਲਾ ਤਗਮਾ ਜਿੱਤਿਆ | ਨਿਖਿਲ (61 ਕਿਲੋ), ਸੁਜੀਤ ਕਾਲਕਲ (65 ਕਿਲੋ), ਜੈਦੀਪ (74 ਕਿਲੋ), ਚੰਦਰਮੋਹਨ (79 ਕਿਲੋ) ਅਤੇ ਸਚਿਨ (92 ਕਿਲੋ) ਨੇ ਵੀ ਸੁਨਹਿਰੀ ਮੌਕੇ ਬਣਾਏ |

ਪਿਛਲੀ ਖ਼ਬਰ ਕੈਨੇਡਾ 'ਚ ਮਿਲੇ ਅਮਰੀਕਾ ਦੇ ਨਕਲੀ ਨੋਟ <br/> ਅਗਲੀ ਖ਼ਬਰ ਸਪੈਸ਼ਲ ਉਲੰਪਿਕ ਰਾਸ਼ਟਰੀ ਚੈਂਪੀਅਨਸ਼ਿਪ ਦੇ ਜੇਤੂਆਂ ਦਾ ਜਲੰਧਰ ਪੁੱਜਣ 'ਤੇ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।