21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਕੈਨੇਡਾ 'ਚ ਮਿਲੇ ਅਮਰੀਕਾ ਦੇ ਨਕਲੀ ਨੋਟ <br/>

ਅਮਰੀਕਾ ਦੇ 20 ਡਾਲਰ ਦੇ ਨਕਲੀ ਅਤੇ ਅਸਲੀ ਨੋਟ ਦੀ ਤਸਵੀਰ | <br/> 22-06-2025
ਐਬਟਸਫੋਰਡ, 21 ਜੂਨ (ਗੁਰਦੀਪ ਸਿੰਘ ਗਰੇਵਾਲ)- ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਵਲੋਂ ਅੱਜ ਜਾਰੀ ਕੀਤੇ ਗਏ ਬਿਆਨ ਵਿਚ ਦੱਸਿਆ ਗਿਆ ਹੈ ਕਿ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਵਿਖੇ ਅਮਰੀਕਾ ਦੇ 20 ਤੇ 50 ਡਾਲਰ ਦੇ ਨਕਲੀ ਨੋਟ ਮਿਲੇ ਹਨ, ਜਿਹੜੇ ਪੁਲਿਸ ਨੇ ਬਰਾਮਦ ਕਰ ਲਏ ਹਨ | ਪੁਲਿਸ ਬੁਲਾਰੇ ਕਾਰਪੋਰੇਲ ਐਲੀਸਨ ਕੌਨਸਮੋ ਨੇ ਕਿਹਾ ਕਿ ਫਿਲਹਾਲ ਤਾਂ ਇਹ ਅਮਰੀਕਨ ਕਰੰਸੀ ਦੇ ਨਕਲੀ ਨੋਟ ਸੈਂਟਰਲ ਕਲੋਨਾ ਤੋਂ ਹੀ ਮਿਲੇ ਹਨ ਪਰ ਲਾਗਲੇ ਹੋਰਨਾਂ ਸ਼ਹਿਰਾਂ ਤੋਂ ਵੀ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਲਈ ਵਪਾਰਕ ਅਦਾਰਿਆਂ 'ਤੇ ਖਰੀਦੋ-ਫਰੋਖਤ ਕਰਨ ਵਾਲੇ ਗਾਹਕਾਂ ਨੂੰ 20 ਤੇ 50 ਅਮਰੀਕਨ ਡਾਲਰਾਂ ਦੇ ਨੋਟਾਂ ਬਾਰੇ ਪੂਰੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਕਿਤੇ ਨਕਲੀ ਨੋਟ ਤਾਂ ਨਹੀਂ ਹਨ | ਗਰਮੀਆਂ ਦੇ ਇਨ੍ਹਾਂ ਦਿਨਾਂ ਵਿਚ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਟੂਰਿਸਟ ਕਲੋਨਾ ਆਉਂਦੇ ਹਨ | ਇਹ ਨਕਲੀ ਨੋਟ ਕਿੱਥੋਂ ਤੇ ਕਿਵੇਂ ਆਏ ਪੁਲਿਸ ਇਸ ਬਾਰੇ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਪੰਜਾਬੀ ਮੂਲ ਦੀ ਵਿਦਿਆਰਥਣ ਦੀ ਕੈਲਗਰੀ ਯੂਨੀਵਰਸਿਟੀ ਵਿਚ ਮੌਤ ਅਗਲੀ ਖ਼ਬਰ ਭਾਰਤੀ ਮਹਿਲਾ ਪਹਿਲਵਾਨਾਂ ਨੇ ਟੀਮ ਖਿਤਾਬ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।