21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਪੰਜਾਬੀ ਮੂਲ ਦੀ ਵਿਦਿਆਰਥਣ ਦੀ ਕੈਲਗਰੀ ਯੂਨੀਵਰਸਿਟੀ ਵਿਚ ਮੌਤ

ਅਜੀਤ ਡੈਸਕ 22-06-2025

ਕੈਲਗਰੀ, 21 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਮੂਲ ਦੀ ਭਾਰਤੀ ਵਿਦਿਆਰਥਣ ਤਾਨਿਆ ਤਿਆਗੀ ਦੀ ਕੈਲਗਰੀ ਯੂਨੀਵਰਸਿਟੀ ਵਿਚ ਮੌਤ ਹੋ ਗਈ | ਭਾਰਤ ਦੇ ਕੌਂਸਲੇਟ ਜਨਰਲ ਵਲੋਂ ਇਸ ਵਾਰ ਜਾਣਕਾਰੀ ਨਸ਼ਰ ਕੀਤੀ ਗਈ ਹੈ | ਉਨ੍ਹਾਂ ਕਿਹਾ ਹੈ ਕਿ ਤਾਨਿਆ ਨੂੰ ਦਿਲ ਦਾ ਦੌਰਾ ਪਿਆ ਹੈ¢ਅਧਿਕਾਰੀਆ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ | ਤਾਨਿਆ ਦਿੱਲੀ ਦੀ ਰਹਿਣ ਵਾਲੀ ਸੀ ਤੇ ਪੜ੍ਹਾਈ ਵਾਸਤੇ ਕੈਨੇਡਾ ਆਈ ਹੋਈ ਸੀ | ਕੌਂਸਲੇਟ ਨੇ ਬਿਆਨ ਜਾਰੀ ਕਰਕੇ ਸੰਵੇਦਨਾ ਪ੍ਰਗਟ ਕੀਤੀ ਤੇ ਪਰਿਵਾਰ ਨੂੰ ਸਹਾਇਤਾ ਦਾ ਭਰੋਸਾ ਦਿੱਤਾ ¢ ਉਨ੍ਹਾਂ ਕਿਹਾ ਕਿ ਅਸੀਂ ਕੈਲਗਰੀ ਯੂਨੀਵਰਸਿਟੀ ਵਿਚ ਭਾਰਤੀ ਵਿਦਿਆਰਥਣ ਤਾਨਿਆ ਤਿਆਗੀ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਾਂ | ਕੌਂਸਲੇਟ ਅਧਿਕਾਰੀਆਂ ਨੇ ਕਿਹਾ ਕਿ ਮਿ੍ਤਕਾ ਦਾ ਪਰਿਵਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਤੇ ਸੋਗ ਵਿਚ ਡੁੱਬੇ ਪਰਿਵਾਰ ਨੂੰ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਾਂਗੇ ¢ ਉੱਤਰ-ਪੂਰਬੀ ਦਿੱਲੀ ਦੀ ਤਾਨਿਆ ਤਿਆਗੀ, 559/114, ਲੇਨ ਨੰਬਰ 12, ਵਿਜੇ ਪਾਰਕ ਵਿਚ ਰਹਿੰਦੀ ਸੀ, ਪੜ੍ਹਾਈ ਲਈ ਕੈਨੇਡਾ ਆਈ ਸੀ |
ਉਸਦੀ ਮੌਤ 17 ਜੂਨ, 2025 ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, ਪਰ ਮਿ੍ਤਕਾ ਬਾਰੇ ਜਾਂਚ ਕਰਨ ਉਪਰੰਤ ਹੀ ਕੌਂਸਲੇਟ ਵਲੋਂ ਉਸਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ | ਵਿਦਿਆਰਥਣ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਸਦੀ ਲਾਸ਼ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ | ਤਾਨਿਆ ਤਿਆਗੀ ਦੀ ਮੌਤ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਨਾਲ ਜੁੜੀਆਂ ਦੁਖਦਾਈ ਘਟਨਾਵਾਂ ਦੀ ਇੱਕ ਲੜੀ ਵਿਚ ਤਾਜ਼ਾ ਹੈ¢ ਇਸ ਸਾਲ ਦੇ ਸ਼ੁਰੂ ਵਿਚ, 20 ਸਾਲਾ ਭਾਰਤੀ ਵਿਦਿਆਰਥਣ ਸੁਦੀਕਸ਼ਾ ਕੋਨੰਕੀ ਡੋਮਿਨਿਕਨ ਰੀਪਬਲਿਕ ਵਿਚ ਛੁੱਟੀਆਂ ਮਨਾਉਂਦੇ ਸਮੇਂ ਲਾਪਤਾ ਹੋ ਗਈ ਸੀ¢

ਪਿਛਲੀ ਖ਼ਬਰ ਨੀਰਜ ਚੋਪੜਾ ਨੇ ਜਿੱਤਿਆ ਸਾਲ 2025 ਦਾ ਪਹਿਲਾ ਖਿਤਾਬ <br/> ਅਗਲੀ ਖ਼ਬਰ ਕੈਨੇਡਾ 'ਚ ਮਿਲੇ ਅਮਰੀਕਾ ਦੇ ਨਕਲੀ ਨੋਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।