09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਯੂ.ਐੱਸ. ਕਾਂਗਰਸ ਨੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਦਿੱਤੀ ਮਾਨਤਾ <br/>

ਡੀ.ਸੀ. ਵਾਸ਼ਿੰਗਟਨ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਾਂਗਰਸਮੈਨ ਬ੍ਰੈਂਡਨ ਬਾਇਲੇ, ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ, ਮੀਡੀਆ ਸਪੋਕਸਮੈਨ ਹਰਜਿੰਦਰ ਸਿੰਘ | ਤਸਵੀਰ : ਪ੍ਰੀਤ ਸਿਆਟਲ <br/> 19-10-2025
ਸਿਆਟਲ, 18 ਅਕਤੂਬਰ (ਹਰਮਨਪ੍ਰੀਤ ਸਿੰਘ)-ਅੱਜ ਅਮਰੀਕਾ ਦੇ ਸਿੱਖਾਂ ਦਾ ਮਾਣ-ਸਤਿਕਾਰ ਉਸ ਵੇਲੇ ਹੋਰ ਵਧਿਆ ਜਦੋਂ ਪੈਨਸਿਲਬੇਨਿਆ ਤੋਂ ਕਾਂਗਰਸਮੈਨ ਬ੍ਰੈਡਨ ਬਾਇਲੇ ਦੇ ਯਤਨਾਂ ਸਦਕਾ ਅਮਰੀਕਾ ਦੇ ਕਾਂਗਰਸ ਹਾਊਸ 'ਚ 9ਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਤਿਕਾਰ ਦਿੰਦੇ ਹੋਏ ਹਾਊਸ 'ਚ ਸ਼ਹੀਦੀ ਦਿਵਸ ਨੂੰ ਮਾਨਤਾ ਦਿੱਤੀ | ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਯਤਨਾਂ ਸਦਕਾ ਇਹ ਕਾਰਜ ਸਫਲ ਹੋਇਆ | ਕਮੇਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ 'ਅਜੀਤ' ਨੂੰ ਜਾਣਕਾਰੀ ਦਿੰਦੇ ਕਿਹਾ ਕਿ ਕਾਂਗਰਸਮੈਨ ਬ੍ਰੈਡਨ ਬਾਇਲੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਦੀ ਸ਼ਹਾਦਤ ਦੁਨੀਆ ਲਈ ਇਕ ਚਾਨਣ ਮੁਨਾਰੇ ਵਾਂਗ ਹੈ | ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੇ ਅੱਤਿਆਚਾਰ ਤੇ ਹਿੰਦੂ ਧਰਮ ਨੂੰ ਖ਼ਤਮ ਕਰਨ ਦੀ ਮੁਹਿਮ ਨੂੰ ਰੋਕਣ ਦਾ ਗੁਰੂ ਸਾਹਿਬ ਨੇ ਪੂਰੀ ਦਲੇਰੀ ਨਾਲ ਸਾਹਮਣਾ ਕੀਤਾ | ਬ੍ਰੈਡਨ ਨੇ ਕਿਹਾ ਕਿ ਇਹ ਵੀ ਦੁਨੀਆ ਵਿਚ ਇਕ ਮਿਸਾਲ ਹੈ ਕਿ ਕਿਸੇ ਦੇ ਧਰਮ ਨੂੰ ਬਚਾਉਣ ਲਈ ਕਿਸੇ ਦੂਜੇ ਨੇ ਕੁਰਬਾਨੀ ਦਿੱਤੀ ਹੋਵੇ | ਉਨ੍ਹਾਂ ਕਿਹਾ ਕਿ ਐਸੇ ਗੁਰੂ ਅੱਗੇ ਉਨਾਂ ਦਾ ਸਿਰ ਝੁਕਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਨੇ ਅਮਰੀਕਾ ਆ ਕੇ ਇਥੋਂ ਦੀ ਤਰੱਕੀ 'ਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ | ਭਾਵੇਂ ਉਹ ਵਿਕਾਸ ਦਾ ਖੇਤਰ ਹੋਵੇ ਜਾਂ ਸੇਵਾ ਦਾ ਉਨ੍ਹਾਂ ਆਪਣੇ ਨੇਕ ਕੰਮਾਂ ਨਾਲ ਆਪਣੀ ਕੌਮ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ | ਇਸ ਮੌਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਵਲੋਂ ਬ੍ਰੈਡਨ ਬਾਇਲੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ |

ਪਿਛਲੀ ਖ਼ਬਰ ਭਾਰਤ 'ਚ ਹਾਕੀ ਖੇਡਣਗੇ ਕੈਨੇਡਾ ਦੇ 8 ਪੰਜਾਬੀ ਗੱਭਰੂ <br/> ਅਗਲੀ ਖ਼ਬਰ ਕੈਲੀਫੋਰਨੀਆ 'ਚ ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।