19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦੀਵਾਲੀ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦੀ ਇਕ ਸਦੀਵੀ ਯਾਦ-ਟਰੰਪ

ਅਜੀਤ ਡੈਸਕ 22-10-2025
ਵਾਸ਼ਿੰਗਟਨ, 21 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਇਸ ਤਿਉਹਾਰ ਨੂੰ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦੀ ਇਕ ਸਦੀਵੀ ਯਾਦ ਦੱਸਿਆ ਹੈ | ਟਰੰਪ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅੱਜ ਮੈਂ ਦੀਵਾਲੀ-ਰੌਸ਼ਨੀਆਂ ਦਾ ਤਿਉਹਾਰ ਮਨਾਉਣ ਵਾਲੇ ਹਰੇਕ ਅਮਰੀਕੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਭੇਜਦਾ ਹਾਂ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬਹੁਤ ਸਾਰੇ ਅਮਰੀਕੀਆਂ ਲਈ ਦੀਵਾਲੀ ਹਨੇਰੇ 'ਤੇ ਰÏਸ਼ਨੀ ਦੀ ਜਿੱਤ ਦੀ ਇੱਕ ਸਦੀਵੀ ਯਾਦ ਹੈ¢ ਇਹ ਪਰਿਵਾਰਾਂ ਅਤੇ ਦੋਸਤਾਂ ਨੂੰ ਇਕੱਠੇ ਕਰਕੇ ਭਾਈਚਾਰੇ ਦਾ ਜਸ਼ਨ ਮਨਾਉਣ, ਉਮੀਦ ਤੋਂ ਤਾਕਤ ਪ੍ਰਾਪਤ ਕਰਨ ਅਤੇ ਨਵੀਨੀਕਰਨ ਦੀ ਇੱਕ ਸਥਾਈ ਭਾਵਨਾ ਨੂੰ ਅਪਣਾਉਣ ਦਾ ਸਮਾਂ ਵੀ ਹੈ | ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਦੀਵਾਲੀ ਮਨਾਉਣ ਵਾਲਿਆਂ ਨੂੰ 'ਸ਼ਾਂਤੀਪੂਰਨ ਅਤੇ ਅਨੰਦਮਈ' ਦੀਵਾਲੀ ਲਈ ਆਪਣੀਆਂ 'ਦਿਲੋਂ ਸ਼ੁਭਕਾਮਨਾਵਾਂ' ਭੇਜੀਆਂ¢

ਪਿਛਲੀ ਖ਼ਬਰ ਸ਼ਿਮਲਾ 'ਚ ਦੀਵਾਲੀ ਮੌਕੇ ਚਲਾਏ ਜਾ ਰਹੇ .. ਅਗਲੀ ਖ਼ਬਰ ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।