19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਵੱਖ-ਵੱਖ ਵਿੱਦਿਅਕ ਸੰਸਥਾਵਾਂ 'ਚ ਦੀਵਾਲੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 22-10-2025
ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)-ਭੁਲੱਥ ਦੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਇਸ ਸਬੰਧੀ ਸ਼ਿਸ਼ੂ ਮਾਡਲ ਸਕੂਲ ਭੁਲੱਥ ਵੱਲੋਂ ਵਿਸ਼ੇਸ਼ ਤੌਰ ਤੇ ਗਰੀਨ ਦੀਵਾਲੀ ਮਨਾ ਕੇ ਵਾਤਾਵਰਨ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ ਗਿਆ | ਸ਼ਿਸ਼ੂ ਇੱਕੋ ਕਲੱਬ ਨੇ ਸਕੂਲ ਅੰਦਰ ਦੀਵਾਲੀ ਤੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਿਸ ਵਿਚ ਵਾਤਾਵਰਨ ਦੀ ਸੰਭਾਲ ਅਤੇ ਸੁਰੱਖਿਆ ਨਾਲ ਸੰਬੰਧਿਤ ਸਕਿੱਟਾਂ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ | ਸਕੂਲ ਦੇ ਸਾਇੰਸ ਅਤੇ ਕਲਚਰਲ ਕਲੱਬ ਨੇ ਵੀ ਵਾਤਾਵਰਨ ਸੁਰੱਖਿਆ ਲਈ ਯੋਗਦਾਨ ਦਿੱਤਾ | ਇਸ ਮੌਕੇ ਤੇ ਵਿਦਿਆਰਥੀਆਂ ਨੇ ਸਕਿੱਟਾਂ ਪੇਸ਼ ਕਰਕੇ ਪਟਾਕੇ ਨਾਂ ਚਲਾਉਣ ਅਤੇ ਫ਼ਜ਼ੂਲ ਖ਼ਰਚੀ ਤੋਂ ਬਚਣ ਦੇ ਸੰਦੇਸ਼ ਆਪਣੇ ਸਮਾਜ ਅਤੇ ਸਾਰੇ ਵਿਦਿਆਰਥੀਆਂ ਨੂੰ ਦਿੱਤੇ | ਉਨ੍ਹਾਂ ਵਲੋਂ ਪਟਾਕਿਆਂ ਦੇ ਬੁਰੇ ਪ੍ਰਭਾਵਾਂ ਨੂੰ ਦਰਸਾ ਰਹੇ ਪੋਸਟਰ ਬਣਾ ਕੇ ਉਨ੍ਹਾਂ ਦੀ ਪ੍ਰਦਰਸ਼ਨ ਲਗਾਈ ਗਈ | ਪ੍ਰੋਗਰਾਮ ਵਿਚ ਸ਼ਾਮਿਲ ਸਾਰੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਸ਼ਿਸ਼ੂ ਈਕੋ ਕਲੱਬ ਦੀ ਗਰੀਨ ਦੀਵਾਲੀ ਲਈ ਓਥ ਸੈਰੇਮਨੀ ਵਿਚ ਭਾਗ ਲਿਆ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਪ੍ਰਣ ਲਿਆ | ਇਸ ਮੌਕੇ ਤੇ ਸਕੂਲ ਅੰਦਰ ਵਿਸ਼ੇਸ਼ ਤੌਰ ਤੇ ਨੈਚੂਰਲ ਕਲਰਜ਼ ਰਾਹੀਂ ਰੰਗੋਲੀ ਮੁਕਾਬਲਿਆਂ ਵਿਚ ਗਰੀਨ ਦੀਵਾਲੀ ਨੂੰ ਦਰਸਾ ਰਹੀਆਂ ਰੰਗੋਲੀ ਚਿੱਤਰਕਾਰੀਆਂ ਦੀਆਂ ਰੰਗੋਲੀਆਂ ਬਣਾ ਕੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਹਾਜ਼ਰ ਸਕੂਲ ਦੇ ਪਿ੍ੰਸੀਪਲ ਡਾਕਟਰ ਸੁਨੀਲ ਸ਼ਰਮਾ ਨੇ ਵਿਦਿਆਰਥੀਆਂ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਰਾਹਨਾ ਕੀਤੀ ਅਤੇ ਆਪਣੇ ਸੰਦੇਸ਼ ਰਾਹੀਂ ਗਰੀਨ ਦੀਵਾਲੀ ਅਤੇ ਵਾਤਾਵਰਨ ਦੀ ਸੁਰੱਖਿਆ ਉੱਪਰ ਜ਼ੋਰ ਦਿੱਤਾ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾ ਦਿੱਤੀਆਂ |
ਮੀਰੀ ਪੀਰੀ ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ
ਮੀਰੀ ਪੀਰੀ ਸੀਨੀਅਰ ਸੈਕੰਡਰੀ ਸਕੂਲ ਚੋਕ ਬਜਾਜ ਭੱਠਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸਕੂਲ ਦੇ ਪਿ੍ੰਸੀਪਲ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੇ ਬਹੁਤ ਸੁੰਦਰ ਤਰੀਕੇ ਨਾਲ ਆਪਣੀਆਂ ਕਲਾਸਾਂ ਨੂੰ ਸਜਾਇਆ | ਇਸ ਮੌਕੇ ਤੇ ਕਲਾਸਾਂ ਨੂੰ ਸਜਾਉਣ ਅਤੇ ਰੰਗੋਲੀ ਬਣਾਉਣ ਦੀ ਪ੍ਰਤੀਯੋਗਤਾ ਵੀ ਕਰਵਾਈ ਗਈ, ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਤੇ ਸਕੂਲ ਦੇ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸਮੂਹ ਸਟਾਫ਼, ਵਿਦਿਆਰਥੀ ਤੇ ਹੋਰ ਹਾਜ਼ਰ ਸਨ |
ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਦੀਵਾਲੀ ਮਨਾਈ
ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਵਿਖੇ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਭਾਸ਼ਣ ਦੇ ਕੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ | ਇਸ ਮੌਕੇ ਇੰਟਰ ਹਾਊਸ ਰੰਗੋਲੀ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੇ ਬਹੁਤ ਹੀ ਸੋਹਣੀਆਂ ਰੰਗੋਲੀਆਂ ਬਣਾਈਆਂ | ਖ਼ਾਸ ਤੌਰ ਤੇ ਬੱਚਿਆਂ ਵਲੋਂ ਔਰਤਾਂ ਦੇ ਸਸ਼ਕਤੀਕਰਨ, ਵਿਗਿਆਨ ਅਤੇ ਪੰਜਾਬ ਦੀ ਚੜ੍ਹਦੀ ਕਲਾ ਦੀਆਂ ਰੰਗੋਲੀਆਂ ਬਣਾਈਆਂ ਗਈਆਂ | ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਅਤੇ ਪਿ੍ੰਸੀਪਲ ਜਸਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਸੰਦੇਸ਼ ਦਿੱਤਾ ਗਿਆ ਕਿ ਦੀਵਾਲੀ ਦਾ ਤਿਉਹਾਰ ਇਸ ਗੱਲ ਦਾ ਪ੍ਰਤੀਕ ਹੈ ਕਿ ਹਮੇਸ਼ਾ ਅਹੰਕਾਰ ਦੇ ਉੱਤੇ ਸਚਾਈ ਦੀ ਜਿੱਤ ਹੁੰਦੀ ਹੈ ਤੇ ਸਾਨੂੰ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਵੀ ਖ਼ਤਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਅੰਦਰ ਚੰਗੀਆਂ ਆਦਤਾਂ ਦਾ ਪ੍ਰਸਾਰ ਕਰਨਾ ਚਾਹੀਦਾ ਹੈ | ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
ਯੰਗ ਪੈਟਲਸ ਪਬਲਿਕ ਸਕੂਲ ਵਿਖੇ ਦੀਵਾਲੀ ਮਨਾਈ
ਯੰਗ ਪੈਟਲਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਦੀਵਾਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਾਰੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੀ ਖੂਬਸੂਰਤ ਰੰਗੋਲੀਆਂ ਬਣਾਈਆਂ ਤੇ ਕਲਾਸਾਂ ਨੂੰ ਕਾਗਜ਼ ਦੀ ਲੜੀਆਂ ਤੇ ਚਾਰਟ ਬਣਾ ਕੇ ਸਜਾਇਆ | ਸਕੂਲ ਦੀ ਪਿ੍ੰਸੀਪਲ ਰਜਵਿੰਦਰ ਕੌਰ ਅਤੇ ਸੀਨੀਅਰ ਸਟਾਫ਼ ਮੈਂਬਰਾਂ ਨੇ ਕਲਾਸਾਂ ਦੀ ਸਜਾਵਟ ਵੇਖ ਕੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ ਤੇ ਇਹ ਸੰਦੇਸ਼ ਦਿੱਤਾ ਕੇ ਸਾਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਜਿਹੜੇ ਪੈਸਿਆਂ ਨਾਲ ਪਟਾਕੇ ਖ਼ਰੀਦਣੇ ਹਨ ਉਹਨਾ ਦੀ ਜਗ੍ਹਾ ਜਿਵੇਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਮੁਕਤ ਕਰਾਇਆ ਸੀ ਉਸੇ ਤਰ੍ਹਾਂ ਸਾਨੂੰ ਵੀ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਇਸ ਮੌਕੇ ਤੇ ਮਨਬੀਰ ਕੌਰ, ਸੁਖਵਿੰਦਰ ਸਿੰਘ, ਬੌਬੀ ਸਿੰਘ, ਪੁਸ਼ਕਰ ਭਾਟੀਆ, ਪਲਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦੀਵਾਲੀ ਹਨੇਰੇ 'ਤੇ ਰੌਸ਼ਨੀ ਦੀ ਜਿੱਤ ਦੀ ਇਕ ਸਦੀਵੀ ਯਾਦ-ਟਰੰਪ ਅਗਲੀ ਖ਼ਬਰ ਹਲਕਾ ਸੁਲਤਾਨਪੁਰ ਲੋਧੀ 'ਚ 8 ਕਰੋੜ ਦੀ ਲਾਗਤ ਨਾਲ 26 ਖੇਡ ਸਟੇਡੀਅਮ ਉਸਾਰੇ ਜਾਣਗੇ- ਸੱਜਣ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।