19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਨੌਰਥ ਈਸਟ ਸੀਨੀਅਰ ਸੁਸਾਇਟੀ ਕੈਲਗਰੀ ਵਲੋਂ ਬੰਦੀ ਛੋੜ ਦਿਵਸ ਤੇ ਦੀਵਾਲੀ ਮਨਾਈ ਗਈ <br/>

ਅਜੀਤ ਡੈਸਕ 22-10-2025
ਕੈਲਗਰੀ, 21 ਅਕਤੂਬਰ (ਜਸਜੀਤ ਸਿੰਘ ਧਾਮੀ)-ਪੰਜਾਬੀਆਂ ਦੀ ਸੰਘਣੀ ਵਸੋ ਵਾਲੇ ਇਲਾਕੇ ਨੌਰਥ ਈਸਟ 'ਚ ਨੌਰਥ ਈਸਟ ਸੀਨੀਅਰ ਸੁਸਾਇਟੀ ਕੈਲਗਰੀ ਅਲਬਰਟਾ ਵੱਲੋ ਸਮੂਹ ਮੈਂਬਰਾਂ, ਅਹੁਦੇਦਾਰਾਂ ਤੇ ਕਮਿਉਨਟੀ ਦੇ ਸਹਿਯੋਗ ਨਾਲ ਦੀਵਾਲੀ ਤੇ ਬੰਦੀ ਛੋੜ ਦਿਵਸ ਬਹੁਤ ਹੀ ਉਤਸਾਹ ਨਾਲ ਮਨਾਇਆ ਗਿਆ | ਇਸ ਸਮੇਂ ਗ੍ਰੰਥੀ ਸਿੰਘ ਭਾਈ ਪਰਮਜੀਤ ਸਿੰਘ ਵੱਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ ਅਰਦਾਸ ਕੀਤੀ ਗਈ, ਉਪਰੰਤ ਦੇਗ ਵਰਤਾਈ ਗਈ | ਇਸ ਸਮੇਂ ਵੱਖ-ਵੱਖ ਬੁਲਾਰਿਆ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਸੰਸਦ ਮੈਂਬਰ ਦਲਵਿੰਦਰ ਸਿੰਘ ਗਿੱਲ, ਪਰਮੀਤ ਸਿੰਘ ਬੋਪਾਰਾਏ ਵਿਧਾਇਕ, ਇਰਫਾਨ ਸਾਬੀਰ ਵਿਧਾਇਕ,ਬਿੱਕਰ ਸਿੰਘ ਸੰਧੂ, ਜੋਤੀ ਗੌਂਡੇਕ,ਰਾਜ ਧਾਲੀਵਾਲ, ਰੀਤ ਮੁਸ਼ਆਣਾ, ਰਣਬੀਰ ਸਿੰਘ ਪਰਮਾਰ, ਹਰਦਿਆਲ ਸਿੰਘ ਮਾਨ, ਜਤਿੰਦਰ ਸਿੰਘ ਤਤਲਾ, ਤਾਰਿਕ ਖਾਨ, ਗੁਰਪ੍ਰੀਤ ਢਿੱਲੋ ਬੁਲਾਰਿਆਂ ਨੇ ਸੁਸਾਇਟੀ ਵੱਲੋਂ ਕੀਤੇ ਉਪਰਾਲੇ ਦੀ ਸ਼ਾਲਾਘਾ ਕਰਦਿਆ ਵਧਾਈ ਦਿੱਤੀ | ਇਸ ਸਮੇਂ ਆਏ ਸਾਰਿਆਂ ਦਾ ਪ੍ਰਬੰਧਕਾਂ ਨੇ ਧੰਨਵਾਦ ਕਰਦਿਆ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ | ਇਸ ਸਮੇ ਆਏ ਸਾਰਿਆਂ ਵਾਸਤੇ ਸਾਰਾ ਦਿਨ ਵਿਸ਼ੇਸ਼ ਤੌਰ 'ਤੇ ਚਾਹ ਤੇ ਪਕੋੜਿਆਂ ਦਾ ਵੀ ਲੰਗਰ ਚਲਾਇਆ ਗਿਆ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ 'ਤੇ ਬਰੇਸ਼ੀਆ 'ਚ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਅਮਰੀਕਾ ਤੇ ਆਸਟ੍ਰੇਲੀਆ ਵਲੋਂ ਮਹੱਤਵਪੂਰਨ ਖਣਿਜ ਸਮਝੌਤੇ 'ਤੇ ਦਸਤਖ਼ਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।