24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਅਮਰੀਕਾ ਵਲੋਂ ਪ੍ਰਸ਼ਾਂਤ ਮਹਾਂਸਾਗਰ 'ਚ 2 ਕਿਸ਼ਤੀਆਂ ਤਬਾਹ, 5 ਤਸਕਰਾਂ ਦੀ ਮÏਤ <br/>

ਅਜੀਤ ਡੈਸਕ 24-10-2025
ਸੈਕਰਾਮੈਂਟੋ, 23 ਅਕਤੂਬਰ (ਹੁਸਨ ਲੜੋਆ ਬੰਗਾ)-ਅਮਰੀਕਾ ਨੇ ਦੱਖਣ ਅਮਰੀਕੀ ਪਾਣੀਆਂ 'ਚ ਨਸ਼ੀਲੇ ਪਦਾਰਥਾਂ ਨਾਲ ਭਰੀਆਂ 2 ਕਿਸ਼ਤੀਆਂ ਤਬਾਹ ਕਰ ਦਿੱਤੀਆਂ ਹਨ ਜਿਨ੍ਹਾਂ 'ਚ ਸਵਾਰ 5 ਤਸਕਰ ਮਾਰੇ ਗਏ ਹਨ | ਰੱਖਿਆ ਮੰਤਰੀ ਪੇਟ ਹੇਗਸੇਠ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ | ਸਤੰਬਰ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਤੇਜ ਕੀਤੇ ਆਪਰੇਸ਼ਨ ਤਹਿਤ ਅਮਰੀਕਾ ਵੱਲੋਂ ਕੀਤਾ ਗਿਆ ਇਹ 8ਵਾਂ ਹਮਲਾ ਹੈ | ਇਸ ਤੋਂ ਪਹਿਲਾਂ 7 ਹਮਲੇ ਕੈਰਬੀਅਨ ਸਮੁੰਦਰ 'ਚ ਕੀਤੇ ਗਏ ਸਨ ਪਰੰਤ ਇਹ ਤਾਜਾ ਹਮਲਾ ਪ੍ਰਸ਼ਾਂਤ ਮਹਾਂਸਾਗਰ 'ਚ ਕੀਤਾ ਗਿਆ ਹੈ | ਰੱਖਿਆ ਮੰਤਰੀ ਨੇ ਸ਼ੋਸਲ ਮੀਡੀਆ ਉਪਰ ਪਾਈ ਇਕ ਪੋਸਟ 'ਚ ਕਿਹਾ ਹੈ ਕਿ ਹਮਲਾ ਰਾਸ਼ਟਰਪਤੀ ਟਰੰਪ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤਾ ਗਿਆ ਹੈ ਤੇ ਪ੍ਰਭਾਵਿਤ ਕਿਸ਼ਤੀ ਅੱਤਵਾਦੀ ਸੰਗਠਨ ਦੀ ਸੀ | ਰੱਖਿਆ ਮੰਤਰੀ ਨੇ ਅੱਤਵਾਦੀ ਸੰਗਠਨ ਦਾ ਨਾਂ ਨਹੀਂ ਲਿਆ ਹੈ ¢

ਪਿਛਲੀ ਖ਼ਬਰ ਚੇਅਰਮੈਨ ਢਿੱਲੋਂ ਵਲੋਂ ਖਿਡਾਰਨ ਅਮਨਦੀਪ ਕੌਰ ਦਾ ਸਨਮਾਨ ਅਗਲੀ ਖ਼ਬਰ ਓਾਟਾਰੀਓ ਖ਼ਾਲਸਾ ਦਰਬਾਰ ਗੁਰੂਘਰ ਵਿਖੇ ਬੰਦੀ ਛੋੜ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।