15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਇੰਗਲੈਂਡ ਦੇ ਵੁਲਵਰਹੈਂਪਟਨ ਵਿਚ ਇਕ ਹੋਰ ਮਹਿਲਾ 'ਤੇ ਨਸਲੀ ਹਮਲਾ

ਅਜੀਤ ਡੈਸਕ 02-11-2025
ਲੰਡਨ, 1 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਇੱਕ ਹੋਰ ਮਹਿਲਾ 'ਤੇ ਨਸਲੀ ਹਮਲਾ ਕੀਤਾ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਇਕ ਅÏਰਤ 'ਤੇ ਇਲੈਕਟ੍ਰੀਕਲ ਸਟਨ ਡਿਵਾਈਸ ਤੇ ਧਾਤ ਦੀ ਬਾਰ ਨਾਲ ਹਮਲਾ ਕੀਤਾ ਗਿਆ ਹੈ, ਜਿਸ ਨੂੰ ਪੁਲਿਸ ਨਸਲੀ ਤੌਰ 'ਤੇ ਪ੍ਰੇਰਿਤ ਹਮਲਾ ਕਹਿ ਰਹੀ ਹੈ ¢ 50 ਸਾਲ ਦੀ ਇਸ ਔਰਤ 'ਤੇ ਸੋਮਵਾਰ ਨੂੰ ਲਗਭਗ 18:30 ਵਜੇ ਵੁਲਵਰਹੈਂਪਟਨ ਦੇ ਵੈਡਨਜ਼ ਬਰੁੱਕ ਲੇਨ 'ਤੇ 20 ਸਾਲ ਦੀ ਉਮਰ ਦੇ ਚਾਰ ਤੋਂ ਪੰਜ ਵਿਅਕਤੀਆਂ ਦੇ ਇੱਕ ਸਮੂਹ ਨੇ ਹਮਲਾ ਕੀਤਾ ¢ ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਨੇ ਗੂੜ੍ਹੇ ਕੱਪੜੇ ਪਾਏ ਹੋਏ ਸਨ ਤੇ ਉਨ੍ਹਾਂ ਵਿਚੋਂ ਇੱਕ ਗੋਰਾ ਦੱਸਿਆ ਗਿਆ ਹੈ ¢ ਪੁਲਿਸ ਨੇ ਪੀੜਤਾ ਦੀ ਪਹਿਚਾਣ ਜਨਤਕ ਨਹੀਂ ਕੀਤੀ ¢ ਜਾਂਚ ਅਧਿਕਾਰੀ ਇੰਸਪੈਕਟਰ ਰਾਚੇਲ ਐਲਨ ਨੇ ਕਿਹਾ ਕਿ ਇਹ ਨਸਲੀ ਤੌਰ 'ਤੇ ਇੱਕ ਘਿਨਾਉਣਾ ਹਮਲਾ ਸੀ ਤੇ ਅਸੀਂ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ¢ ਉਨ੍ਹਾਂ ਮੌਕੇ ਦੇ ਗਵਾਹਾਂ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ¢

ਪਿਛਲੀ ਖ਼ਬਰ 2 ਸ਼ੈਰਿਫ ਤੇ 12 ਅਫਸਰਾਂ ਵਿਰੁੱਧ ਡਰੱਗ ਰਿਸ਼ਵਤ ਮਾਮਲੇ ਵਿਚ ਦੋਸ਼ ਆਇਦ ਅਗਲੀ ਖ਼ਬਰ ਕੈਪਟਨ ਹਰਚਰਨ ਸਿੰਘ ਰੋਡੇ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।