05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਆਈ ਫੋਨ ਦੇ ਫਟਣ ਕਾਰਨ ਜ਼ਖ਼ਮੀ ਹੋਇਆ ਅਵਤਾਰ ਸਿੰਘ ਪਹੁੰਚਿਆ ਅਦਾਲਤ

ਅਜੀਤ ਡੈਸਕ 23-11-2025
ਐਬਟਸਫੋਰਡ, 22 ਨਵੰਬਰ (ਗੁਰਦੀਪ ਸਿੰਘ ਗਰੇਵਾਲ)-ਆਈ ਫੋਨ ਦੇ ਫਟਣ ਕਾਰਨ ਜ਼ਖਮੀ ਹੋਏ ਪੰਜਾਬੀ ਅਵਤਾਰ ਸਿੰਘ ਨੇ ਫੋਨ ਕੰਪਨੀ 'ਐਪਲ' ਕੈਨੇਡਾ ਵਿਰੁੱਧ ਬਿ੍ਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਮੁਕੱਦਮਾ ਦਾਇਰ ਕੀਤਾ ਹੈ | ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਐਪਲ ਸਟੋਰ ਤੋਂ ਨਵਾਂ 'ਆਈ ਫੋਨ 13 ਪਰੋ' ਖਰੀਦਿਆ ਸੀ ਤਾਂ 25 ਅਕਤੂਬਰ ਦੀ ਅੱਧੀ ਰਾਤ ਨੂੰ ਜਦੋਂ ਉਹ ਗੂੜ੍ਹੀ ਨੀਂਦ ਸੁੱਤਾ ਪਿਆ ਸੀ ਤਾਂ ਜਦੋਂ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਦਾ ਸਾਰਾ ਬੈੱਡਰੂਮ ਧੂੰਏਾ ਨਾਲ ਭਰਿਆ ਪਿਆ ਸੀ |
ਆਈ ਫੋਨ ਜਿਸ ਵਿਚੋਂ ਗੈਸ ਨਿਕਲ ਰਹੀ ਸੀ ਤੇ ਗੰਭੀਰ ਜਲਣ ਕਾਰਨ ਉਸਦੀ ਖੱਬੀ ਲੱਤ ਤੇ ਡੂੰਘਾ ਜ਼ਖਮ ਹੋ ਗਿਆ | ਅੱਗ ਬੁਝਾਊ ਵਿਭਾਗ ਦੇ ਅਸਿਸਟੈਂਟ ਮੁਖੀ ਜ਼ੈਰੀ ਸਿਗਸ ਵਲੋਂ ਕਿਹਾ ਗਿਆ ਹੈ ਕਿ ਸੌਣ ਸਮੇਂ ਕਦੇ ਵੀ ਸਾਰੀ ਰਾਤ ਫੋਨ ਚਾਰਜ 'ਤੇ ਨਹੀਂ ਲਾਉਣਾ ਚਾਹੀਦਾ ਤੇ ਜਾਗਦੇ ਸਮੇਂ ਆਪਣੀ ਹਾਜ਼ਰੀ ਵਿਚ ਹੀ ਫੋਨ ਨੂੰ ਚਾਰਜ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਪਹਿਲੇ ਦਿਨ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 247/6 'ਤੇ ਰੋਕਿਆ ਅਗਲੀ ਖ਼ਬਰ ਪਿ੍ੰਸੀਪਲ ਹਰਭਜਨ ਸਿੰਘ ਯਾਦਗਾਰੀ ਟਰੱਸਟ ਯੂ.ਕੇ. ਦੀ ਹੋਈ ਵਿਸ਼ਾਲ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।