05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਾਊਥ ਸਰੀ ਤੇ ਵਾਈਟ ਰੌਕ ’ਚ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਚਲਾਈ ਜਾਵੇਗੀ

ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਅਤੇ ਵਾਈਟ ਰੌਕ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਾਲਾਨਾ ਥੈਂਕਸਗਿਵਿੰਗ ਦੇ ਮੌਕੇ ਤੇ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਮੁੜ ਕਰਵਾਈ ਜਾ ਰਹੀ ਹੈ। ਇਹ ਮੁਹਿੰਮ 14 ਤੋਂ 19 ਸਤੰਬਰ ਤੱਕ ਚਲਾਈ ਜਾਵੇਗੀ।

ਅਜੀਤ ਡੈਸਕ 05-09-2026
ਵੈਨਕੂਵਰ, 4 ਸਤੰਬਰ (ਮਲਕੀਤ ਸਿੰਘ)-ਸਾਊਥ ਸਰੀ ਅਤੇ ਵਾਈਟ ਰੌਕ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਾਲਾਨਾ ਥੈਂਕਸਗਿਵਿੰਗ ਦੇ ਮੌਕੇ ਤੇ ਖੁਰਾਕ ਇਕੱਠੀ ਕਰਨ ਦੀ ਮੁਹਿੰਮ ਮੁੜ ਕਰਵਾਈ ਜਾ ਰਹੀ ਹੈ। ਇਹ ਮੁਹਿੰਮ 14 ਤੋਂ 19 ਸਤੰਬਰ ਤੱਕ ਚਲਾਈ ਜਾਵੇਗੀ। ਜਾਣਕਾਰੀ ਅਨੁਸਾਰ ਇਸ ਮੁਹਿੰਮ ਰਾਹੀਂ ਇਕੱਠੀ ਕੀਤੀ ਜਾਣ ਵਾਲੀ ਖਾਣ-ਪੀਣ ਦੀ ਸਮੱਗਰੀ ਲੋੜਵੰਦ ਲੋਕਾਂ ਦੀ ਮਦਦ ਲਈ ਦਿੱਤੀ ਜਾਵੇਗੀ। ਇਲਾਕੇ ਵਿੱਚ ਖੁਰਾਕ ਸਹਾਇਤਾ ਦੀ ਮੰਗ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਵੱਡਾ ਵਾਧਾ ਹੋਇਆ ਹੈ। ਪ੍ਰਾਪਤ ਵੇਰਵਿਆ ਮੁਤਾਬਕ ਸੋਰਸਿਜ਼ ਫੂਡ ਬੈਂਕ ਦੀ ਸਹਾਇਤਾ ਲੈਣ ਵਾਲੇ ਲੋਕਾਂ ਦੀ ਗਿਣਤੀ ਪੰਜ ਸਾਲ ਪਹਿਲਾਂ ਦੇ ਮੁਕਾਬਲੇ 55 ਫੀਸਦੀ ਵਧ ਗਈ ਹੈ। ਇਸ ਵਾਧੇ ਕਾਰਨ ਖੁਰਾਕ ਇਕੱਠੀ ਕਰਨ ਵਾਲੀਆਂ ਅਜਿਹੀਆਂ ਸਮਾਜ ਸੇਵੀ ਮੁਹਿੰਮਾਂ ਦੀ ਲੋੜ ਹੋਰ ਵੀ ਵਧ ਗਈ ਹੈ। ਮੁਹਿੰਮ ਦਾ ਮਕਸਦ ਖੁਰਾਕ ਦੀ ਲੋੜ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਤੱਕ ਮਦਦ ਪਹੁੰਚਾਉਣਾ ਹੈ।
ਪਿਛਲੀ ਖ਼ਬਰ ਦੂਜੀ ਵਿਸ਼ਵ ਜੰਗ ਦੌਰਾਨ ਵੈਨਕੂਵਰ ’ ਚ ਨਜ਼ਰਬੰਦ ਕੀਤੇ 6,000 ਜਾਪਾਨੀ ਮੂਲ ਦੇ ਲੋਕਾਂ ਦੀ ਯਾਦ ’ ਚ ਸਮਾਰਕ ਤਿਆਰ ਅਗਲੀ ਖ਼ਬਰ ਪੂਰੇ ਸਕਾਟਲੈਂਡ ਦੇ ਸ਼ਰਨਾਰਥੀਆਂ ਦਾ ਬੋਝ ਗਲਾਸਗੋ ਦੇ ਟੈਕਸਦਾਤਿਆਂ ’ ਤੇ ਪਾਉਣਾ ਗਲਤ - ਰਿੱਕੀ ਬੈੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।