05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪੰਜਾਬੀ ਫ਼ਿਲਮਾਂ ਦੀ ਗ਼ੈਰ ਮੌਜੂਦਗੀ ਸੋਚ ਦਾ ਵਿਸ਼ਾ-ਅਰੁਣ ਬਖ਼ਸ਼ੀ <br/>

ਅਜੀਤ ਡੈਸਕ 23-11-2025
ਪਣਜੀ : 'ਭਾਰਤ ਦੇ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਚ ਪੰਜਾਬੀ ਫ਼ਿਲਮਾਂ ਦੀ ਗ਼ੈਰ ਮੌਜੂਦਗੀ ਪੰਜਾਬੀ ਫ਼ਿਲਮ ਇੰਡਸਟਰੀ ਲਈ ਵੱਡੀ ਸੋਚ ਦਾ ਵਿਸ਼ਾ ਹੈ | ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦੂਜੀਆਂ ਖੇਤਰੀ ਭਾਸ਼ਾਵਾਂ ਦੀਆਂ ਚੋਣਵੀਆਂ ਫ਼ਿਲਮਾਂ ਨੂੰ ਗਹੁ ਨਾਲ ਵੇਖਣਾ ਚਾਹੀਦਾ ਹੈ, ਤਾਂ ਜੋ ਉਹ ਪੜਚੋਲ ਕਰ ਸਕਣ ਕਿ ਕਿੱਥੇ ਅਤੇ ਕੀ ਖੁੰਝ ਰਿਹਾ ਹੈ |' ਇਹ ਮੰਨਣਾ ਹੈ ਇਸ ਫੈਸਟੀਵਲ ਲਈ ਚੁਣੀਆਂ ਗਈਆਂ ਫ਼ੀਚਰ ਫ਼ਿਲਮਾਂ ਦੇ ਜਯੂਰੀ ਮੈਂਬਰ ਅਰੁਣ ਬਖ਼ਸ਼ੀ ਦਾ | ਬਖ਼ਸ਼ੀ, ਜੋ ਖ਼ੁਦ ਪੰਜਾਬ ਨਾਲ ਤਾਅਲੁਕ ਰੱਖਦੇ ਹਨ ਅਤੇ ਕਈ ਪੰਜਾਬੀ ਫ਼ਿਲਮਾਂ ਦਾ ਹਿੱਸਾ ਰਹੇ ਹਨ, ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਹੋਰਨਾਂ ਪੰਜਾਬੀਆਂ ਵਾਂਗ ਉਨ੍ਹਾਂ ਨੂੰ ਵੀ ਇਸ ਫੈਸਟੀਵਲ 'ਚ ਕੋਈ ਪੰਜਾਬੀ ਫ਼ਿਲਮ ਨਾ ਹੋਣ 'ਤੇ ਨਿਰਾਸ਼ਾ ਹੋਈ | ਬਖ਼ਸ਼ੀ ਨੇ ਕਿਹਾ ਕਿ ਫ਼ਿਲਮਾਂ ਦੀ ਪੜਚੋਲ ਕਰਨ ਲਈ ਰਾਜਾ ਬੁੰਦੇਲਾ (ਫ਼ਿਲਮ ਅਦਾਕਾਰ) ਦੀ ਅਗਵਾਈ ਹੇਠ 13 ਮੈਂਬਰੀ ਜਯੂਰੀ ਬਣਾਈ ਗਈ ਸੀ ਅਤੇ 38 ਦਿਨਾਂ 'ਚ 175 ਤੋਂ ਵੱਧ ਫ਼ਿਲਮਾਂ ਦੀ ਸਮੀਖਿਆ ਕਰਨੀ ਉਂਝ ਇਕ ਲੰਮਾ ਕੰਮ ਸੀ |

ਪਿਛਲੀ ਖ਼ਬਰ ਜਦੋਂ ਫ਼ਿਲਮ '12ਵੀਂ ਫੇਲ੍ਹ' ਨੂੰ ਇਕ ਵੱਡੇ ਓ.ਟੀ.ਟੀ. ਪਲੇਟਫਾਰਮ ਨੇ ਕੀਤਾ ਇਨਕਾਰ-ਵਿਧੂ ਵਿਨੋਦ ਚੋਪੜਾ <br/> ਅਗਲੀ ਖ਼ਬਰ ਪਹਿਲੇ ਦਿਨ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 247/6 'ਤੇ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।