ਸਾਨ ਫਰਾਂਸਿਸਕੋ, 24 ਨਵੰਬਰ (ਐਸ ਅਸ਼ੋਕ ਭੌਰਾ)-ਅਮਰੀਕਾ ਵਸਦੇ ਪੰਜਾਬੀ ਦੇ ਨਾਮਵਰ ਗਾਇਕ ਤੇ 'ਕੁੱਲ ਦੁਨੀਆਂ 'ਤੇ ਝੰਡਾ ਰਹੂ ਬੁਲੰਦ ਪੰਜਾਬੀ ਦਾ ..'ਫੇਮ ਸੱਤੀ ਪਾਬਲਾ ਤੇ ਰਾਜਵੰਤ ਕੌਰ ਦੇ ਪੁੱਤਰ ਤੇ 'ਅਰਜਨ ਵੈਲੀ' ਨਾਲ ਪ੍ਰਸਿੱਧ ਗਾਇਕ ਭੁਪਿੰਦਰ ਬੱਬਲ ਦੇ ਭਤੀਜੇ ਹਰਸ਼ ਪ੍ਰੀਤ ਸਿੰਘ ਦਾ ਆਨੰਦ ਕਾਰਜ ਸਿਮਰਨਪ੍ਰੀਤ ਕੌਰ ਸਪੁੱਤਰੀ ਸੁਖਦੇਵ ਸਿੰਘ ਪੰਨੂ, ਨਰਿੰਦਰ ਜੀਤ ਕੌਰ ਦਾ ਪਿਛਲੇ ਦਿਨੀ ਪੂਰਨ ਗੁਰ ਮਰਿਆਦਾ ਅਨੁਸਾਰ ਹੋਇਆ | ਇਸ ਮੌਕੇ ਗਿੱਦੜਬਾਹਾ ਦੇ ਵਿਧਾਇਕ ਡਿੰਪੀ ਢਿੱਲੋਂ ਸਮੇਤ ਕਈ ਰਾਜਸੀ ਤੇ ਸਮਾਜਿਕ ਸਖਸ਼ੀਅਤਾਂ ਨੇ ਸੁਭਾਗ ਜੋੜੀ ਨੂੰ ਆਸ਼ਿਰਵਾਦ ਦਿੱਤਾ |