ਨਵੀਂ ਦਿੱਲੀ, 24 ਨਵੰਬਰ (ਯੂ.ਐਨ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਾਰਤੀ ਅਥਲੀਟਾਂ ਨੂੰ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲਜ਼ 2025 ਅਤੇ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ | ਇਨ੍ਹਾਂ ਜਿੱਤਾਂ ਨੂੰ ਭਾਰਤ ਦੀ ਵਧਦੀ ਖੇਡ ਉੱਤਮਤਾ ਦੇ ਮੀਲ ਪੱਥਰ ਵਜੋਂ ਮਨਾਇਆ | ਮੋਦੀ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਦੌਰਾਨ ਕਿਹਾ ਕਿ ਸਾਡੇ ਸ਼ਾਨਦਾਰ ਅਥਲੀਟਾਂ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਫਾਈਨਲਜ਼ 2025 ਵਿਚ ਇੱਕ ਅਸਾਧਾਰਨ, ਰਿਕਾਰਡ ਤੋੜ ਪ੍ਰਦਰਸ਼ਨ ਕੀਤਾ | ਉਹ 9 ਸੋਨ ਤਗਮਿਆਂ ਸਮੇਤ ਬੇਮਿਸਾਲ 20 ਤਗਮੇ ਘਰ ਲੈ ਆਏ | ਇਹ ਸਾਡੇ ਮੁੱਕੇਬਾਜ਼ਾਂ ਦੇ ਦਿ੍ੜ ਇਰਾਦੇ ਕਾਰਨ ਹੈ | ਉਨ੍ਹਾਂ ਨੂੰ ਵਧਾਈਆਂ | ਅੱਗੇ ਦੇ ਯਤਨਾਂ ਲਈ ਸ਼ੁਭਕਾਮਨਾਵਾਂ |
ਇੱਕ ਇਤਿਹਾਸਕ ਪ੍ਰਾਪਤੀ ਵਿਚ, ਭਾਰਤੀ ਨੇਤਰਹੀਣ ਮਹਿਲਾ ਕਿ੍ਕਟ ਟੀਮ ਨੇ ਪਹਿਲੇ ਨੇਤਰਹੀਣ ਮਹਿਲਾ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ, ਪੂਰੇ ਟੂਰਨਾਮੈਂਟ ਦੌਰਾਨ ਅਜੇਤੂ ਰਹੀ | ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀ ਸਫਲਤਾ ਦੀ ਸ਼ਲਾਘਾ ਕੀਤੀ | ਇਹ ਸੱਚਮੁੱਚ ਇੱਕ ਇਤਿਹਾਸਕ ਖੇਡ ਪ੍ਰਾਪਤੀ ਹੈ, ਸਖ਼ਤ ਮਿਹਨਤ, ਟੀਮ ਵਰਕ ਅਤੇ ਦਿ੍ੜ ਇਰਾਦੇ ਦੀ ਇੱਕ ਚਮਕਦਾਰ ਉਦਾਹਰਣ | ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨਾਲ ਦੇਸ਼ ਲਈ ਬਹੁਤ ਮਾਣ ਮਿਲਿਆ ਹੈ |
ਮੋਦੀ ਵਲੋਂ ਮੁੱਕੇਬਾਜ਼ੀ ਅਤੇ ਨੇਤਰਹੀਣ ਮਹਿਲਾ ਟੀ-20 ਵਿਚ ਭਾਰਤ ਦੀਆਂ ਇਤਿਹਾਸਕ ਜਿੱਤਾਂ ਦੀ ਪ੍ਰਸ਼ੰਸਾ <br/>
ਅਜੀਤ ਡੈਸਕ
25-11-2025