ਸਾਨ ਫਰਾਂਸਿਸਕੋ, 24 ਨਵੰਬਰ (ਐਸ ਅਸ਼ੋਕ ਭੌਰਾ)-ਹਾਲ ਹੀ ਵਿਚ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਆਫ ਯੂ.ਐਸ.ਏ. ਦੀ ਇੱਕ ਅਹਿਮ ਮੀਟਿੰਗ ਰਾਜਾ ਸਵੀਟਸ ਯੂਨੀਅਨ ਸਿਟੀ 'ਚ ਹੋਈ, ਜਿਸ ਵਿਚ ਅਮਰੀਕਾ ਪੱਧਰ ਦੇ ਕਲੱਬਾਂ ਤੇ ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਭਾਗ ਲਿਆ | ਇਸ ਇਕੱਤਰਤਾ ਵਿਚ ਸਾਲ 1925 ਦਾ ਲੇਖਾ ਜੋਖਾ ਕੀਤਾ ਗਿਆ, ਉਥੇ ਆਉਣ ਵਾਲੇ ਸੀਜ਼ਨ ਵਾਸਤੇ ਕਈ ਆਲ਼ਾ ਤੇ ਸਰਬ ਸੰਮਤੀ ਨਾਲ ਚੰਗੇ ਨਿਯਮ ਵੀ ਬਣਾਏ ਗਏ ਤਾਂ ਜੋ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਹੋਰ ਮਾਣ ਵਡਿਆਈ ਤੇ ਸਤਿਕਾਰ ਮਿਲੇ | ਫੈਡਰੇਸ਼ਨ ਦੇ ਪ੍ਰਧਾਨ ਤੀਰਥ ਸਿੰਘ ਗਾਖਲ, ਜਨਰਲ ਸਕੱਤਰ ਬਲਜੀਤ ਸਿੰਘ ਸੰਧੂ ਤੇ ਬਾਬਾ ਜੌਹਨ ਸਿੰਘ ਗਿੱਲ ਨੇ ਦੱਸਿਆ ਕਿ ਬਣਾਏ ਗਏ ਨਿਯਮਾਂ ਦਾ ਖੁਲਾਸਾ ਆਉਣ ਵਾਲੇ ਸਮੇਂ ਵਿਚ ਜਲਦ ਕਰ ਦਿੱਤਾ ਜਾਵੇਗਾ | ਉਨ੍ਹਾਂ ਹੋਰ ਕਿਹਾ ਕਿ ਕਬੱਡੀ ਪ੍ਰਤੀ ਹਾਜ਼ਰ ਕਲੱਬਾਂ ਦੇ ਮੈਬਰਾਂ ਤੇ ਕਬੱਡੀ ਸਮਰਥਕਾਂ ਨੇ ਇਕਜੁਟਤਾ ਤੇ ਸਮਰਪਣ ਭਾਵਨਾ ਨਾਲ ਇਸ ਖੇਡ ਦੀ ਪ੍ਰਫੁੱਲਿਤ ਕਈ ਹੋਰ ਵੀ ਯਤਨ ਕਰਨ ਦਾ ਅਹਿਦ ਕੀਤਾ |
ਕਬੱਡੀ ਫੈਡਰੇਸ਼ਨ ਆਫ ਯੂ.ਐਸ.ਏ. ਨੇ ਕਬੱਡੀ ਦੀ ਪ੍ਰਫੁੱਲਤਾ ਲਈ ਨਿਰਧਾਰਤ ਕੀਤੇ ਕਈ ਨਵੇਂ ਨਿਯਮ <br/>
ਅਜੀਤ ਡੈਸਕ
25-11-2025