ਓਟਾਵਾ, 24 ਨਵੰਬਰ (ਪੀ.ਟੀ.ਆਈ.)-ਟੋਰਾਂਟੋ ਪੁਲਿਸ ਨੇ ਕੈਨੇਡਾ ਦੀ 25 ਮੋਸਟ ਵਾਂਟਿਡ ਸੂਚੀ ਵਿਚ ਸ਼ਾਮਲ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗਿ੍ਫ਼ਤਾਰ ਕੀਤਾ ਹੈ | ਟੋਰਾਂਟੋ ਪੁਲਿਸ ਵਲੋਂ ਜਾਰੀ ਇੱਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੈਰੋਲ ਦੀ ਉਲੰਘਣਾ ਲਈ ਕੈਨੇਡਾ-ਵਿਆਪੀ ਵਾਰੰਟ 'ਤੇ ਲੋੜੀਂਦੇ 24 ਸਾਲਾ ਨਿਕੋਲਸ ਸਿੰਘ ਨੂੰ ਸ਼ੁੱਕਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ | ਸਿੰਘ ਨੂੰ ਇੱਕ ਹਥਿਆਰ, ਇੱਕ ਮੈਗਜ਼ੀਨ ਅਤੇ ਗੋਲਾ ਬਾਰੂਦ ਸਮੇਤ ਗਿ੍ਫ਼ਤਾਰ ਕੀਤਾ ਗਿਆ ਸੀ | ਪੁਲਿਸ ਦਾ ਕਹਿਣਾ ਹੈ ਕਿ ਅਧਿਕਾਰੀ ਬਾਥਰਸਟ ਸਟਰੀਟ ਅਤੇ ਡੂਪੋਂਟ ਸਟਰੀਟ ਖੇਤਰ ਵਿਚ ਜਾ ਰਹੇ ਸਨ ਜਦੋਂ ਉਨ੍ਹਾਂ ਨੇ ਸਿੰਘ ਨੂੰ ਇੱਕ ਵਾਹਨ ਵਿਚ ਪਾਇਆ | ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਉਸਨੂੰ ਬਿਨਾਂ ਕਿਸੇ ਘਟਨਾ ਦੇ ਗਿ੍ਫ਼ਤਾਰ ਕਰ ਲਿਆ ਗਿਆ |