15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਲੰਡਨ ਤੋਂ ਭਾਰਤ ਆ ਰਹੀ ਉਡਾਣ 'ਚ ਬੰਬ ਹੋਣ ਦੀ ਧਮਕੀ <br/>

ਅਜੀਤ ਡੈਸਕ 24-12-2025
ਲੰਡਨ/ਲੈਸਟਰ, 23 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ/ਸੁਖਜਿੰਦਰ ਸਿੰਘ ਢੱਡੇ)-ਬੀਤੇ ਕੁਝ ਸਮੇਂ ਤੋਂ ਹਵਾਈ ਉਡਾਣਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ¢ ਖਾਸ ਤੌਰ 'ਤੇ ਭਾਰਤ ਆਉਂਦੀਆਂ ਫਲਾਈਟਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ ¢ ਇਸੇ ਦੌਰਾਨ ਇੰਗਲੈਂਡ ਦੀ ਰਾਜਧਾਨੀ ਲੰਡਨ ਤੋਂ ਹੈਦਰਾਬਾਦ ਨੂੰ ਆ ਰਹੀ ਬਿ੍ਟਿਸ਼ ਏਅਰਵੇਜ਼ ਦੀ ਇਕ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਜਿਸ ਕਾਰਨ ਹੈਦਰਾਬਾਦ ਦੇ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਨਿਯਮਾਂ ਦੀ ਪਾਲਣਾ ਕਰਨੀ ਪਈ ¢ ਜਾਣਕਾਰੀ ਅਨੁਸਾਰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮਰ ਕੇਅਰ ਨੂੰ ਸੋਮਵਾਰ ਨੂੰ ਹੀਥਰੋ ਤੋਂ ਹੈਦਰਾਬਾਦ ਜਾ ਰਹੀ ਬੀ ਏ 277 ਉਡਾਣ 'ਚ ਬੰਬ ਦੀ ਧਮਕੀ ਸਬੰਧੀ ਇੱਕ ਈਮੇਲ ਪ੍ਰਾਪਤ ਹੋਈ ¢ ਸੂਤਰਾਂ ਨੇ ਦੱਸਿਆ ਕਿ ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ ਅਤੇ ਮਿਆਰੀ ਸੁਰੱਖਿਆ ਉਪਾਅ ਕੀਤੇ ਗਏ¢ ਜਿਕਰਯੋਗ ਹੈ ਕਿ ਇਸੇ ਤਰ੍ਹਾਂ ਕੁਵੈਤ ਤੋਂ ਆ ਰਹੀ ਕੇ ਯੂ 373 ਉਡਾਣ ਨੂੰ ਵੀ ਧਮਕੀ ਮਿਲੀ ਸੀ ¢

ਪਿਛਲੀ ਖ਼ਬਰ ਫਲੋਰਿਡਾ ਦੀ ਇੱਕ ਔਰਤ ਵਲੋਂ ਆਪਣੇ ਦੋ ਸਾਬਕਾ ਪਤੀਆਂ ਦੀ ਹੱਤਿਆ, ਗਿ੍ਫਤਾਰ <br/> ਅਗਲੀ ਖ਼ਬਰ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਸਾਥੀਆਂ ਸਮੇਤ ਗੁਰੂ ਘਰ ਮੱਥਾ ਟੇਕਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।