15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਫਲੋਰਿਡਾ ਦੀ ਇੱਕ ਔਰਤ ਵਲੋਂ ਆਪਣੇ ਦੋ ਸਾਬਕਾ ਪਤੀਆਂ ਦੀ ਹੱਤਿਆ, ਗਿ੍ਫਤਾਰ <br/>

ਅਜੀਤ ਡੈਸਕ 24-12-2025
ਸੈਕਰਾਮੈਂਟੋ, 23 ਦਸੰਬਰ (ਹੁਸਨ ਲੜੋਆ ਬੰਗਾ)-ਫਲੋਰਿਡਾ ਦੀ ਸੂਸਾਨ ਏਰਿਕਾ ਅਵਾਲੋਨ ਨਾਮੀ ਔਰਤ ਦੁਆਰਾ ਇੱਕੋ ਦਿਨ ਵਿਚ ਆਪਣੇ ਦੋ ਸਾਬਕਾ ਪਤੀਆਂ ਦੀ ਹੱਤਿਆ ਕਰ ਦਿੱਤੀ | ਮੈਨਾਟੀ ਕਾਊਾਟੀ ਸ਼ੈਰਿਫ ਦਫਤਰ ਅਨੁਸਾਰ ਉਸਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਫਿਲਹਾਲ ਉਸ ਵਿਰੁੱਧ ਇੱਕ ਮਾਮਲੇ ਵਿਚ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਹਨ ਜਿਨ੍ਹਾਂ ਦੋਸ਼ਾਂ ਵਿਚ ਛੇਤੀ ਵਾਧਾ ਕੀਤੇ ਜਾਣ ਦਾ ਸੰਭਾਵਨਾ ਹੈ ¢ ਮੈਨਾਟੀ ਕਾਊਾਟੀ ਸ਼ੈਰਿਫ ਰਿਕ ਵੈਲਜ ਨੇ ਕਿਹਾ ਹੈ ਕਿ ਇੱਕ ਘਰ ਵਿਚ ਗੋਲੀਬਾਰੀ ਉਪਰੰਤ ਮੌਕੇ 'ਤੇ ਪੁੱਜੀ ਪੁਲਿਸ ਨੂੰ ਇੱਕ 54 ਸਾਲਾ ਵਿਅਕਤੀ ਜ਼ਖ਼ਮੀ ਹਾਲਤ ਵਿਚ ਮਿਲਿਆ, ਜਿਸਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਸਦੀ ਮੌਤ ਹੋ ਗਈ | ਮਰਨ ਤੋਂ ਪਹਿਲਾਂ ਉਸਨੇ ਪੁਲਿਸ ਨੂੰ ਦੱਸਿਆ ਕਿ ਸ਼ੂਟਰ ਸੰਭਾਵੀ ਤੌਰ 'ਤੇ ਉਸ ਦੀ ਸਾਬਕਾ ਪਤਨੀ ਹੈ ¢ ਜਦੋਂ ਪੁਲਿਸ ਅਫਸਰਾਂ ਨੇ ਅਵਾਲੋਨ ਨੂੰ ਉਸ ਦੇ ਸਾਬਕਾ ਪਤੀ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਕਿਹੜੇ ਸਾਬਕਾ ਪਤੀ ਦੀ ਗੱਲ ਕਰ ਰਹੇ ਹੋ¢ ਇਸ 'ਤੇ ਪੁੁਲਿਸ ਨੂੰ ਪਤਾ ਲੱਗਾ ਕਿ ਉਸ ਦਾ ਇੱਕ ਹੋਰ ਸਾਬਕਾ ਪਤੀ ਹੈ ਜੋ ਟਾਂਪਾ ਖੇਤਰ ਵਿਚ ਰਹਿੰਦਾ ਹੈ¢ ਸ਼ੈਰਿਫ ਦਫਤਰ ਨੇ ਟਾਂਪਾ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਤੁਰੰਤ ਹਿਲਜਬਰੌਘ ਕਾਊਾਟੀ ਵਿਚ ਇੱਕ ਘਰ ਵਿਚ ਪੁਲਿਸ ਅਫਸਰ ਭੇਜੇ ਜਿਥੋਂ ਇਕ ਵਿਅਕਤੀ ਮਿ੍ਤਕ ਹਾਲਤ ਵਿਚ ਮਿਲਿਆ ਜਿਸ ਦੇ ਗੋਲੀਆਂ ਵੱਜੀਆਂ ਹੋਈਆਂ ਸਨ ¢ ਵੈਲਜ ਨੇ ਕਿਹਾ ਹੈ ਕਿ ਜਾਂਚਕਾਰਾਂ ਦਾ ਵਿਸ਼ਵਾਸ ਹੈ ਕਿ ਅਵਾਲੋਨ ਨੇ ਪਹਿਲਾਂ ਹਿਲਜਬਰੌਘ ਵਿਚ ਦੂਸਰੇ ਸਾਬਕਾ ਪਤੀ ਦੀ ਹੱਤਿਆ ਕੀਤੀ ਤੇ ਬਾਅਦ ਵਿਚ ਉਸ ਨੇ ਮੈਨਾਟੀ ਕਾਊਾਟੀ ਵਿਚ ਉਸੇ ਦਿਨ ਆਪਣੇ ਪਹਿਲੇ ਪਤੀ ਦੀ ਹੱਤਿਆ ਕੀਤੀ ¢ ਵੈਲਜ ਨੇ ਕਿਹਾ ਕਿ ਅਵਾਲੋਨ ਵਿਰੁੱਧ ਪਹਿਲਾ ਦਰਜਾ ਹੱਤਿਆਵਾਂ ਦੇ ਦੋਸ਼ ਲਾਏ ਜਾਣ ਦੀ ਸੰਭਾਵਨਾ ਹੈ ਜਿਨ੍ਹਾਂ ਦੋਸ਼ਾਂ ਤਹਿਤ ਉਸ ਨੂੰ ਮੌਤ ਦੀ ਸਜ਼ਾ ਹੋ ਸਕਦੀ ਹੈ ¢

ਪਿਛਲੀ ਖ਼ਬਰ ਏ.ਆਈ. ਨਾਲ ਬਣਾਈ ਕਿੰਗ ਚਾਰਲਜ਼ ਦੀ ਨਕਲੀ ਵੀਡੀਓ ਵਾਇਰਲ <br/> ਅਗਲੀ ਖ਼ਬਰ ਲੰਡਨ ਤੋਂ ਭਾਰਤ ਆ ਰਹੀ ਉਡਾਣ 'ਚ ਬੰਬ ਹੋਣ ਦੀ ਧਮਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।