10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਯਾਦ 'ਚ ਸਮਾਗਮ

ਅਜੀਤ ਡੈਸਕ 31-12-2025
ਲੰਡਨ, 30 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੇ ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਯਾਦ 'ਚ ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜ਼ੈਂਡ ਵਿਖੇ ਯਾਦਗਾਰੀ ਸਮਾਗਮ ਕਰਵਾਏ ਗਏ | ਗੁਰਬਾਣੀ ਪਾਠ, ਸ਼ਬਦ ਕੀਰਤਨ ਉਪਰੰਤ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ | ਗੁਰੂ ਘਰ ਵੱਲੋਂ ਢੰਡਾਂ ਦੇ ਬੇਟਿਆਂ ਜਿੰਦੀ ਢੰਡਾ ਅਤੇ ਪ੍ਰਮਿੰਦਰ ਸਿੰਘ ਢੰਡਾ ਨੂੰ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਮਾਹਲਾ ਸਿੰਘ, ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਮੁਠੱਡਾ, ਸ਼ੇਰਾ ਸਿੰਘ, ਜੈਗ ਸਿੰਘ,, ਸੁਰਿੰਦਰ ਸਿੰਘ ਢੰਡਾ, ਅਵਤਾਰ ਸਿੰਘ ਮੋਰਾਂਵਾਲੀ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ | ਜਨਰਲ ਸਕੱਤਰ ਦਵਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਝਲਮਣ ਸਿੰਘ ਢੰਡਾ ਨੇ ਆਪਣੇ ਗੀਤਾਂ ਰਾਹੀਂ ਪੰਜਾਬ ਤੇ ਖਾਸ ਤੌਰ 'ਤੇ ਸਿੱਖ ਇਤਿਹਾਸ ਨੂੰ ਗੀਤਾਂ, ਕਵਿਤਾਵਾਂ ਤੇ ਵਾਰਾਂ ਰਾਹੀਂ ਲਿਖਿਆ ਜਿਹਨਾਂ ਨੂੰ ਸੁਖਸ਼ਿੰਦਰ ਸ਼ਿੰਦਾ ਤੇ ਬਹੁਤ ਸਾਰੇ ਗਾਇਕਾਂ, ਢਾਡੀ ਜੱਥਿਆਂ ਵੱਲੋਂ ਗਾਇਆ ਗਿਆ | ਢੰਡਾ ਨੇ ਉੱਘੇ ਕੀਰਤਨੀਏ ਗਿਆਨ ਸਿੰਘ ਸੁਰਜੀਤ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਤੇ ਗੀਤਾਂ ਦੀਆਂ ਕਿਤਾਬਾਂ ਵੀ ਪੰਥ ਦੀ ਝੋਲੀ ਪਾਈਆਂ | ਮੌਜੂਦਾ ਸੰਘਰਸ਼ ਦੇ ਯੋਧਿਆ ਦਾ ਇਤਿਹਾਸ ਵੀ ਉਹਨਾਂ ਦੀ ਕਲਮ ਨੇ ਲਿਖਿਆ |
ਪਿਛਲੀ ਖ਼ਬਰ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ ਅਗਲੀ ਖ਼ਬਰ ਸਾਹਿਤ ਸੁਰ ਸੰਗਮ ਇਟਲੀ ਦੇ ਮੇਜਰ ਸਿੰਘ ਖੱਖ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।