10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ

ਅਜੀਤ ਡੈਸਕ 31-12-2025

ਜਲੰਧਰ, 30 ਦਸੰਬਰ (ਡਾ.ਜਤਿੰਦਰ ਸਾਬੀ)-ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਹੋਣ ਵਾਲੀ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ | ਇਹ ਸਬੰਧੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਸ੍ਰੀ ਗੁਲਾਬ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਚੈਂਪੀਅਨਸ਼ਿਪ 'ਚ ਪੁਰਸ਼ਾਂ ਤੇ ਅÏਰਤਾਂ ਦੀਆਂ 8-8 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ | ਉਨ੍ਹਾਂ ਕਿਹਾ ਕਿ ਸਰਕਲ ਕਬੱਡੀ ਦੇ ਦੇਸ਼-ਵਿਦੇਸ਼ 'ਚ ਪ੍ਰਸਾਰ ਲਈ ਉਨ੍ਹਾਂ ਦੀ ਫੈਡਰੇਸ਼ਨ ਵੱਲੋਂ ਠੋਸ ਤੇ ਪਾਰਦਰਸ਼ੀ ਕਦਮ ਉਠਾਏ ਜਾ ਰਹੇ ਹਨ | ਸੈਣੀ ਨੇ ਦੱਸਿਆ ਕਿ 10 ਤੋਂ 12 ਜਨਵਰੀ ਤੱਕ 'ਐਮਚਿਉਰ ਕਬੱਡੀ ਫੈਡਰੇਸ਼ਨ ਆਫ਼ ਇੰਡੀਆ' ਦੇ ਝੰਡੇ ਹੇਠ ਉੱਤਰਾਖੰਡ ਕਬੱਡੀ ਐਸੋਸੀਏਸ਼ਨ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਬਾਜਪੁਰ (ਨੈਨੀਤਾਲ) ਵਿਖੇ ਹੋਣ ਵਾਲੀ ਸਰਕਲ ਕਬੱਡੀ ਦੀ 19ਵੀਂ ਨੈਸ਼ਨਲ ਚੈਂਪੀਅਨਸ਼ਿਪ ਦÏਰਾਨ ਭਾਰਤੀ ਪੁਰਸ਼ਾਂ ਤੇ ਅÏਰਤਾਂ ਦੀਆਂ ਟੀਮਾਂ ਲਈ ਸੰਭਾਵਿਤ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ | ਇਸ ਉਪਰੰਤ ਕੌਮੀ ਕੈਂਪ ਦÏਰਾਨ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ ਤੇ ਡੋਪਮੁਕਤ ਪਾਏ ਗਏ ਖਿਡਾਰੀਆਂ 'ਚੋਂ ਹੀ ਕੌਮੀ ਟੀਮਾਂ ਦੀ ਚੋਣ ਕੀਤੀ ਜਾਵੇਗੀ | ਇਸ ਮÏਕੇ ਕੋਚ ਗੁਰਦੀਪ ਸਿੰਘ ਬਿੱਟੀ, ਨਰਿੰਦਰ ਰਾਣਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ¢

ਪਿਛਲੀ ਖ਼ਬਰ ਸਾਊਦੀ ਅਰਬ ਵਲੋਂ ਯਮਨ ਦੇ ਮੁਕੱਲਾ ਬੰਦਰਗਾਹ 'ਤੇ ਹਵਾਈ ਹਮਲਾ ਅਗਲੀ ਖ਼ਬਰ ਉੱਘੇ ਗੀਤਕਾਰ ਝਲਮਣ ਸਿੰਘ ਢੰਡਾ ਦੀ ਯਾਦ 'ਚ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।