10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਊਦੀ ਅਰਬ ਵਲੋਂ ਯਮਨ ਦੇ ਮੁਕੱਲਾ ਬੰਦਰਗਾਹ 'ਤੇ ਹਵਾਈ ਹਮਲਾ

ਅਜੀਤ ਡੈਸਕ 31-12-2025
ਦੁਬਈ, 30 ਦਸੰਬਰ (ਪੀ,.ਟੀ.ਆਈ.)-ਸਾਊਦੀ ਅਰਬ ਤੇ ਯੂ.ਏ.ਈ. ਦੋਵਾਂ ਸ਼ਕਤੀਸ਼ਾਲੀ ਖਾੜੀ ਦੇਸ਼ਾਂ ਵਿਚਕਾਰ ਤਣਾਅ ਵਧ ਗਿਆ ਹੈ | ਸਾਊਦੀ ਅਰਬ ਨੇ ਮੰਗਲਵਾਰ ਸਵੇਰੇ ਯਮਨ ਦੇ ਮੁਕੱਲਾ ਬੰਦਰਗਾਹ 'ਤੇ ਬੰਬਾਰੀ ਕੀਤੀ | ਸਾਊਦੀ ਅਰਬ ਦਾ ਦਾਅਵਾ ਹੈ ਕਿ ਯੂ.ਏ.ਈ. ਦੇ ਫੁਜੈਰਾਹ ਬੰਦਰਗਾਹ ਤੋਂ ਆਉਣ ਵਾਲੇ 2 ਜਹਾਜ਼ਾਂ ਤੋਂ ਹਥਿਆਰ ਤੇ ਫÏਜੀ ਵਾਹਨ ਉਤਾਰੇ ਜਾ ਰਹੇ ਸਨ | ਉਨ੍ਹਾਂ ਦੇ ਟਰੈਕਿੰਗ ਸਿਸਟਮ ਨੂੰ ਅਯੋਗ ਕਰ ਦਿੱਤਾ ਗਿਆ ਸੀ | ਸਾਊਦੀ ਅਰਬ ਦਾ ਕਹਿਣਾ ਹੈ ਕਿ ਇਹ ਹਥਿਆਰ ਦੱਖਣੀ ਪਰਿਵਰਤਨਸ਼ੀਲ ਕੌਂਸਲ (ਐਸ.ਟੀ.ਸੀ.) ਨਾਮਕ ਇਕ ਵੱਖਵਾਦੀ ਸਮੂਹ ਨੂੰ ਪਹੁੰਚਾਏ ਜਾ ਰਹੇ ਸਨ, ਜੋ ਸ਼ਾਂਤੀ ਤੇ ਸਥਿਰਤਾ ਲਈ ਖ਼ਤਰਾ ਪੈਦਾ ਕਰ ਸਕਦਾ ਹੈ | ਇਸ ਲਈ ਹਵਾਈ ਸੈਨਾ ਨੇ ਹਥਿਆਰਾਂ ਤੇ ਫੌਜੀ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੀਮਤ ਹਵਾਈ ਹਮਲਾ ਕੀਤਾ | ਇਹ ਹਮਲਾ ਰਾਤ ਨੂੰ ਨਾਗਰਿਕਾਂ ਦੇ ਜਾਨੀ ਨੁਕਸਾਨ ਤੋਂ ਬਚਣ ਲਈ ਕੀਤਾ ਗਿਆ ਸੀ | ਯੂ.ਏ.ਈ. ਨੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਕਿ ਜਹਾਜ਼ਾਂ 'ਚ ਹਥਿਆਰ ਸਨ ਤੇ ਸਾਰੀਆਂ ਧਿਰਾਂ ਨੂੰ ਸੰਜਮ ਦੀ ਅਪੀਲ ਕੀਤੀ ਹੈ | ਸਾਊਦੀ ਅਰਬ ਤੇ ਯੂ.ਏ.ਈ. ਪਿਛਲੇ 10 ਸਾਲਾਂ ਤੋਂ ਯਮਨ 'ਚ ਹੂਤੀ ਬਾਗੀਆਂ ਵਿਰੁੱਧ ਲੜ ਰਹੇ ਹਨ ਪਰ ਉਹ ਉੱਥੇ ਵੱਖ-ਵੱਖ ਧੜਿਆਂ ਦਾ ਸਮਰਥਨ ਕਰਦੇ ਹਨ |

ਪਿਛਲੀ ਖ਼ਬਰ ਸਿੱਖ ਟੈਕਸੀ ਡਰਾਈਵਰ ਬਣਿਆ ਗਰਭਵਤੀ ਔਰਤ ਲਈ ਮਸੀਹਾ ਅਗਲੀ ਖ਼ਬਰ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ਲਈ ਖਿਡਾਰੀਆਂ ਦੇ ਹੋਣਗੇ ਡੋਪ ਟੈਸਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।