10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਿੱਖ ਟੈਕਸੀ ਡਰਾਈਵਰ ਬਣਿਆ ਗਰਭਵਤੀ ਔਰਤ ਲਈ ਮਸੀਹਾ

ਅਜੀਤ ਡੈਸਕ 31-12-2025
ਕੈਲਗਰੀ, 30 ਦਸੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਾਸੀ ਪੰਜਾਬੀ ਮੂਲ ਦੇ ਦਸਤਾਰਧਾਰੀ ਸਿੱਖ ਹਰਦੀਪ ਸਿੰਘ ਨੇ ਇਕ ਗਰਭਵਤੀ ਔਰਤ ਦੀ ਮਦਦ ਕਰਕੇ ਲੋਕਾਂ ਦੇ ਦਿਲਾਂ 'ਤੇ ਇਕ ਵੱਖਰੀ ਛਾਪ ਛੱਡੀ ਹੈ | ਹਰਦੀਪ, ਪਿਛਲੇ 4 ਸਾਲਾਂ ਤੋਂ ਚੈਕਰ ਟੈਕਸੀ ਕੰਪਨੀ 'ਚ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ | ਉਸਨੇ ਦੇਖਿਆ ਕਿ ਇਕ ਗਰਭਵਤੀ ਔਰਤ ਜੋ ਸਹਾਇਤਾ ਦਾ ਲੋੜ ਮਹਿਸੂਸ ਕਰ ਰਹੀ ਹੈ | ਉਹ ਔਰਤ ਐਂਬੂਲੈਂਸ ਦੀ ਇਤਜ਼ਾਰ ਕਰ ਰਹੀ ਸੀ | ਹਰਦੀਪ ਨੇ ਤਰੁੰਤ ਗਰਭਵਤੀ ਔਰਤ ਨੂੰ ਆਪਣੀ ਟੈਕਸੀ 'ਚ ਬਿਠਾ ਕੇ ਹਸਪਤਾਲ ਪਹੁੰਚਣ ਦੀ ਕੋਸ਼ਿਸ ਕੀਤੀ | ਉਸ ਸਮੇਂ ਐਂਬੂਲੈਂਸ ਦੀ ਉਡੀਕ ਕਰਨ ਦਾ ਸਮਾਂ ਨਹੀਂ ਸੀ, ਇਸ ਲਈ ਸ਼ਾਂਤ ਹੱਥਾਂ ਤੇ ਨਿਰੰਤਰ ਡਰਾਈਵਿੰਗ ਨਾਲ, ਹਰਦੀਪ ਸਿੰਘ ਉਸ ਨੂੰ ਬਰਫੀਲੇ ਹਾਲਾਤਾਂ ਦੇ ਬਾਵਜੂਦ, ਪੀਟਰ ਲੌਹੀਡ ਹਸਪਤਾਲ ਸੈਂਟਰ ਸੁਰੱਖਿਅਤ ਪਹੁੰਚਾ ਦਿੱਤਾ | ਹਰਦੀਪ ਸਿੰਘ ਵੱਲੋ ਨਿਭਾਈ ਇਸ ਭਾਵਨਾ ਦੀ ਹਰ ਪਾਸੇ ਚਰਚਾ ਚੱਲ ਰਹੀ ਹੈ |




ਪਿਛਲੀ ਖ਼ਬਰ ਨਵੇਂ ਸਾਲ ਮੌਕੇ ਬਰਤਾਨੀਆ 'ਚ ਬਰਫ਼ ਪੈਣ ਦੀ ਸੰਭਾਵਨਾ, ਪ੍ਰਸ਼ਾਸਨ ਨੇ ਕੀਤੀ ਚੇਤਾਵਨੀ ਜਾਰੀ ਅਗਲੀ ਖ਼ਬਰ ਸਾਊਦੀ ਅਰਬ ਵਲੋਂ ਯਮਨ ਦੇ ਮੁਕੱਲਾ ਬੰਦਰਗਾਹ 'ਤੇ ਹਵਾਈ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।