10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਵੇਂ ਸਾਲ ਮੌਕੇ ਬਰਤਾਨੀਆ 'ਚ ਬਰਫ਼ ਪੈਣ ਦੀ ਸੰਭਾਵਨਾ, ਪ੍ਰਸ਼ਾਸਨ ਨੇ ਕੀਤੀ ਚੇਤਾਵਨੀ ਜਾਰੀ

ਅਜੀਤ ਡੈਸਕ 31-12-2025
ਲੈਸਟਰ (ਇੰਗਲੈਂਡ), 30 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਨਵੇਂ ਸਾਲ ਦੀ ਈਵ ਮÏਕੇ ਬਰਤਾਨੀਆ ਦੇ ਵੱਡੇ ਹਿੱਸਿਆਂ 'ਚ ਕੜਾਕੇ ਦੀ ਠੰਢ ਤੇ ਭਾਰੀ ਬਰਫ਼ਬਾਰੀ ਦਾ ਖ਼ਤਰਾ ਮੰਡਰਾ ਰਿਹਾ ਹੈ | ਮÏਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਭਵਿੱਖਬਾਣੀ ਮੁਤਾਬਕ ਦੇਸ਼ ਦੇ ਕਈ ਇਲਾਕਿਆਂ 'ਚ ਤਾਪਮਾਨ ਅਚਾਨਕ ਡਿੱਗਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ | ਮਾਹਿਰਾਂ ਅਨੁਸਾਰ ਕੁਝ ਖੇਤਰਾਂ 'ਚ 15 ਤੋਂ 20 ਸੈਂਟੀਮੀਟਰ ਤੱਕ ਬਰਫ਼ ਪੈ ਸਕਦੀ ਹੈ, ਜਦਕਿ ਤਾਪਮਾਨ ਮਨਫ਼ੀ 4 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ | ਇਸ ਸਥਿਤੀ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਕਈ ਇਲਾਕਿਆਂ ਲਈ ਐਂਬਰ ਹੈਲਥ ਅਲਰਟ ਜਾਰੀ ਕੀਤੇ ਗਏ ਹਨ | ਬਰਫ਼ਬਾਰੀ ਤੇ ਕੜਕੇ ਦੀ ਠੰਢ ਕਾਰਨ ਸੜਕਾਂ 'ਤੇ ਫਿਸਲਣ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਟ੍ਰੈਫਿਕ ਹਾਦਸਿਆਂ ਦਾ ਖ਼ਤਰਾ ਬਣ ਸਕਦਾ ਹੈ | ਰੇਲ ਅਤੇ ਹਵਾਈ ਸੇਵਾਵਾਂ 'ਤੇ ਵੀ ਅਸਰ ਪੈ ਸਕਦਾ ਹੈ | ਕਈ ਥਾਵਾਂ 'ਤੇ ਸਕੂਲਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਬਦਲਾਅ ਜਾਂ ਅਸਥਾਈ ਬੰਦਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ | ਸਿਹਤ ਮਾਹਿਰਾਂ ਨੇ ਖ਼ਾਸ ਤÏਰ 'ਤੇ ਵੱਡੀ ਉਮਰ ਦੇ ਲੋਕਾਂ, ਦਿਲ ਅਤੇ ਸਾਹ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ |
ਪਿਛਲੀ ਖ਼ਬਰ ਗਾਖਲ ਪਰਿਵਾਰ ਵਲੋਂ ਗੁਰਦੁਆਰਾ ਸੈਨਹੋਜੇ ਵਿਖੇ ਕੀਤੀ ਜਾਵੇਗੀ ਸੇਵਾ ਅਗਲੀ ਖ਼ਬਰ ਸਿੱਖ ਟੈਕਸੀ ਡਰਾਈਵਰ ਬਣਿਆ ਗਰਭਵਤੀ ਔਰਤ ਲਈ ਮਸੀਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।