10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਗਾਖਲ ਪਰਿਵਾਰ ਵਲੋਂ ਗੁਰਦੁਆਰਾ ਸੈਨਹੋਜੇ ਵਿਖੇ ਕੀਤੀ ਜਾਵੇਗੀ ਸੇਵਾ

ਅਜੀਤ ਡੈਸਕ 31-12-2025
ਸਾਨ ਫਰਾਂਸਿਸਕੋ, 30 ਦਸੰਬਰ (ਐਸ ਅਸ਼ੋਕ ਭÏਰਾ)-ਸਿੱਖ ਗੁਰਦੁਆਰਾ ਸੈਨਹੋਜੇ ਕੈਲੀਫੋਰਨੀਆਂ ਵਿਖੇ ਗਾਖਲ ਗਰੁੱਪ, ਗਾਖਲ ਪਰਿਵਾਰ ਤੇ ਸ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਵੱਲੋਂ ਲਗਾਇਆ ਜਾਂਦਾ ਨਵੇਂ ਸਾਲ ਦੇ ਸ਼ੁਭ ਮÏਕੇ 'ਤੇ ਗੁਰੂ ਕਾ ਅਤੁੱਟ ਛੋਲੇ ਪੂਰੀਆਂ ਦਾ ਲੰਗਰ ਇਸ ਸਾਲ ਵੀ ਪੂਰੀ ਸ਼ਰਧਾ ਤੇ ਨਿਮਰਤਾ ਭਾਵ ਨਾਲ 1 ਜਨਵਰੀ ਨੂੰ ਵਰਤੇਗਾ | ਪਿਛਲੇ ਕਰੀਬ 2 ਦਹਾਕਿਆਂ ਤੋਂ ਗਾਖਲ ਪਰਿਵਾਰ ਸਾਲ ਦੇ ਪਹਿਲੇ ਦਿਨ ਇੱਥੇ ਗੁਰੂਘਰ ਲੰਗਰ ਦੀ ਸੇਵਾ ਕਰਦਾ ਆ ਰਿਹਾ ਹੈ | ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਪੰਥ ਤੇ ਕੌਮ ਲਈ ਹਮੇਸ਼ਾ ਲਗਾਉਂਦੇ ਆਏ ਹਨ | ਜਿਸ 'ਚ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਲੰਗਰ ਤਿਆਰ ਕਰਨ ਦੀ ਸੇਵਾ ਰਾਜਾ ਸਵੀਟਸ ਦੇ ਮੱਖਣ ਸਿੰਘ ਬੈਂਸ ਤੇ ਗਿਆਨੀ ਰਵਿੰਦਰ ਸਿੰਘ ਕਰਨਗੇ |

ਪਿਛਲੀ ਖ਼ਬਰ ਨਵੇਂ ਸਾਲ ਮੌਕੇ ਦੱਖਣੀ ਆਸਟ੍ਰੇਲੀਆ ਪੁਲਿਸ ਹਾਈ ਅਲਰਟ 'ਤੇ <br/> ਅਗਲੀ ਖ਼ਬਰ ਨਵੇਂ ਸਾਲ ਮੌਕੇ ਬਰਤਾਨੀਆ 'ਚ ਬਰਫ਼ ਪੈਣ ਦੀ ਸੰਭਾਵਨਾ, ਪ੍ਰਸ਼ਾਸਨ ਨੇ ਕੀਤੀ ਚੇਤਾਵਨੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।