10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਨਵੇਂ ਸਾਲ ਮੌਕੇ ਦੱਖਣੀ ਆਸਟ੍ਰੇਲੀਆ ਪੁਲਿਸ ਹਾਈ ਅਲਰਟ 'ਤੇ <br/>

ਅਜੀਤ ਡੈਸਕ 31-12-2025
ਐਡੀਲੇਡ, 30 ਦਸੰਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਸਰਕਾਰ ਨੇ ਨਵੇਂ ਸਾਲ ਦੀਆਂ ਸਮਾਰੋਹਾਂ ਨੂੰ ਧਿਆਨ 'ਚ ਰੱਖਦੇ ਹੋਏ ਜਨਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਐਡੀਲੇਡ ਸ਼ਹਿਰ ਦੀ ਸਾਰੀ ਜਨਤਕ ਆਵਾਜਾਈ ਨੂੰ ਘੋਸ਼ਿਤ ਜਨਤਕ ਇਲਾਕਾ ਕਰਾਰ ਦੇ ਦਿੱਤਾ ਹੈ | ਇਸ ਫ਼ੈਸਲੇ ਤਹਿਤ ਹੁਣ ਐਡੀਲੇਡ ਮੈਟਰੋ ਦੀਆਂ ਸਾਰੀਆਂ ਬੱਸਾਂ, ਟ੍ਰੇਨਾਂ, ਟ੍ਰਾਮਾਂ, ਸਟੇਸ਼ਨਾਂ, ਇੰਟਰਚੇਂਜਾਂ ਤੇ ਪਾਰਕ ਐਂਡ ਰਾਈਡ ਸਥਾਨਾਂ 'ਤੇ ਪੁਲਿਸ ਨੂੰ ਲੋਕਾਂ ਤੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲੈਣ ਦੇ ਵਾਧੂ ਕਾਨੂੰਨੀ ਅਧਿਕਾਰ ਮਿਲ ਗਏ ਹਨ | ਦੱਖਣੀ ਆਸਟ੍ਰੇਲੀਆ ਦੇ ਅਟਾਰਨੀ ਜਨਰਲ ਨੇ ਦੱਸਿਆ ਕਿ ਇਸ ਕਦਮ ਦਾ ਮੁੱਖ ਉਦੇਸ਼ ਛੁਰੀਆਂ ਤੇ ਹੋਰ ਖ਼ਤਰਨਾਕ ਹਥਿਆਰਾਂ ਨੂੰ ਜਨਤਕ ਥਾਵਾਂ 'ਤੇ ਲਿਜਾਣ ਤੋਂ ਰੋਕਣਾ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਬੇ ਦੇ 11 ਵੱਡੇ ਸ਼ਾਪਿੰਗ ਸੈਂਟਰਾਂ ਨੂੰ ਘੋਸ਼ਿਤ ਜਨਤਕ ਇਲਾਕੇ ਕਰਾਰ ਦਿੱਤਾ ਜਾ ਚੁੱਕਾ ਹੈ, ਜਦਕਿ ਹਾਲ ਹੀ 'ਚ ਐਡੀਲੇਡ ਓਵਲ ਤੇ ਐਡੀਲੇਡ ਰੇਲਵੇ ਸਟੇਸ਼ਨ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ | ਅਧਿਕਾਰੀਆਂ ਮੁਤਾਬਕ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਵੱਡੀ ਆਪਰੇਸ਼ਨ ਯੋਜਨਾ ਤਿਆਰ ਕੀਤੀ ਗਈ ਹੈ, ਤਾਂ ਜੋ ਲੋਕ ਖੁਸ਼ੀ ਨਾਲ ਤੇ ਸੁਰੱਖਿਅਤ ਢੰਗ ਨਾਲ ਨਵਾਂ ਸਾਲ ਮਨਾਉਣ |

ਪਿਛਲੀ ਖ਼ਬਰ ਸ਼੍ਰੇਅਸ ਇਕ ਦਿਨਾ ਮੈਚਾਂ ਲਈ ਅਯੋਗ ਕਰਾਰ ਅਗਲੀ ਖ਼ਬਰ ਗਾਖਲ ਪਰਿਵਾਰ ਵਲੋਂ ਗੁਰਦੁਆਰਾ ਸੈਨਹੋਜੇ ਵਿਖੇ ਕੀਤੀ ਜਾਵੇਗੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।