09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਰਤਾਨੀਆ ਵਿਖੇ ਸ਼ਾਹੀ ਖਿਤਾਬਾਂ ਨਾਲ ਸਿੱਖਾਂ ਦਾ ਸਨਮਾਨ <br/>

ਅਜੀਤ ਡੈਸਕ 31-12-2025

•ਨਵੇਂ ਸਾਲ ਦੇ ਸ਼ਾਹੀ ਸਨਮਾਨਾਂ ਦੀ ਸੂਚੀ ਜਾਰੀ
ਲੰਡਨ, 30 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਨਵੇਂ ਸਾਲ ਮੌਕੇ ਮਹਾਰਾਜਾ ਚਾਰਲਸ ਤੀਜੇ ਵੱਲੋਂ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਸ਼ਾਹੀ ਖਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਜਿਹਨਾਂ 'ਚ ਸਿੱਖ ਧਰਮ ਤੇ ਵਿਰਾਸਤ, ਉਦਯੋਗਿਕ ਖੇਤਰ, ਅਕਾਦਮਿਕ ਤੇ ਵਿੱਤੀ ਸੇਵਾਵਾਂ ਤੋਂ ਲੈ ਕੇ ਫੈਸ਼ਨ ਤੇ ਕਲਾ ਨਾਲ ਸੰਬੰਧਿਤ ਸਿੱਖ ਪਿਛੋਕੜ ਵਾਲੇ ਲੋਕ ਸ਼ਾਮਿਲ ਹਨ | ਗੁਰਮਤਿ ਸੰਗੀਤ ਅਕੈਡਮੀ ਦੇ ਸੰਸਥਾਪਕ ਡਾ. ਹਰਜਿੰਦਰ ਸਿੰਘ ਲਾਲੀ ਨੂੰ 5 ਬੀ.ਈ. ਦੇ ਖਿਤਾਬ ਨਾਲ ਸਨਮਾਨਿਤ ਕੀਤਾ ਹੈ | ਜਿਹਨਾਂ ਨੇ ਤਿੰਨ ਦਹਾਕਿਆਂ ਤੋਂ ਅਧਿਆਪਨ ਤੇ ਭਾਈਚਾਰਕ ਆਗੂ ਵਜੋਂ ਸੇਵਾਵਾਂ ਕਰਦਿਆਂ ਸਿੱਖ ਸੰਗੀਤ ਵਿਰਾਸਤ ਲਈ ਅਹਿਮ ਯੋਗਦਾਨ ਪਾਇਆ ਹੈ | ਬਰਤਾਨੀਆਂ ਦੇ ਵਿੱਤੀ ਵਿਭਾਗਾਂ 'ਚ ਸੇਵਾਵਾਂ ਦੇਣ ਵਾਲੀ ਨੀਤਾ ਅਟਕੜ ਨੂੰ ਸੀ.ਬੀ.ਈ. ਦਾ ਖਿਤਾਬ ਦਿੱਤਾ ਗਿਆ ਹੈ | ਵਿੱਤੀ ਖੇਤਰ 30 ਸਾਲਾਂ ਤੋਂ ਵੱਧ ਸਮਾਂ ਸੇਵਾਵਾਂ ਦੇਣ ਵਾਲੀ ਨੀਤਾ ਨੇ ਬੈਂਕ ਆਫ਼ ਇੰਗਲੈਂਡ ਤੇ ਆਰਥਿਕ ਸੇਵਾ ਅਥਾਰਟੀ ਤੋਂ ਕੰਮ ਸ਼ੁਰੂ ਕੀਤਾ | ਬਰਤਾਨਵੀ ਕੋਰੀਓਗ੍ਰਾਫਰ ਤੇ ਕਲਾਤਮਕ ਨਿਰਦੇਸ਼ਕ ਬਲਬੀਰ ਸਿੰਘ ਨੂੰ ਐਮ.ਬੀ.ਈ. ਦਾ ਸਨਮਾਨ ਦਿੱਤਾ ਹੈ | ਜੋ ਕਲਾ ਨਿ੍ਤ ਦੇ ਖੇਤਰ 'ਚ ਲੰਮੇਂ ਸਮੇਂ ਤੋਂ ਕੰਮ ਕਰ ਰਹੇ ਹਨ | ਇਸ ਤੋਂ ਇਲਾਵਾ ਬਰਤਾਨਵੀ ਫੈਸ਼ਨ ਦੇ ਖੇਤਰ 'ਚ 40 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰ ਰਹੇ ਮਨੀ ਕੋਹਲੀ ਨੂੰ ਐਮ.ਬੀ.ਈ. ਦਾ ਖਿਤਾਬ ਦਿੱਤਾ ਹੈ | ਯੌਰਕ ਯੂਨੀਵਰਸਿਟੀ 'ਚ ਕੈਮਿਸਟਰੀ ਪ੍ਰੋਫੈਸਰ ਵਜੋਂ ਸੇਵਾਵਾਂ ਦੇ ਰਹੇ ਪ੍ਰੋਫੈਸਰ ਅਵਤਾਰ ਸਿੰਘ ਮਠਾਰੂ ਦਾ ਐਮ.ਬੀ.ਈ. ਨਾਲ ਸਨਮਾਨ ਕੀਤਾ ਗਿਆ | ਉਨ੍ਹਾਂ ਦੀ ਅਗਵਾਈ 'ਚ ਯÏਰਕ ਇੰਟਰਫੇਥ ਗਰੁੱਪ ਨੇ ਨਫ਼ਰਤੀ ਅਪਰਾਧ ਤੇ ਨਸਲੀ ਵਿਤਕਰਿਆਂ ਨਾਲ ਨਜਿੱਠਣ ਲਈ ਸਥਾਨਕ ਅਧਿਕਾਰੀਆਂ ਤੇ ਪੁਲਿਸ ਨਾਲ ਮਿਲ ਕੇ ਕੰਮ ਕੀਤਾ | ਪ੍ਰੋਫੈਸਰ ਗੁਰਪ੍ਰੀਤ ਸਿੰਘ ਜਗਪਾਲ ਨੂੰ 5 ਬੀ.ਈ. ਦਾ ਖਿਤਾਬ ਦਿੱਤਾ ਗਿਆ ਹੈ, ਜੋ ਐਸਟਨ ਯੂਨੀਵਰਸਿਟੀ 'ਚ ਮੁੱਖ ਵਪਾਰਕ ਅਧਿਕਾਰੀ ਵਜੋਂ ਯੂਨੀਵਰਸਿਟੀ ਦੀ ਵਿਕਾਸ ਰਣਨੀਤੀ ਤੇ ਵਪਾਰਕ ਵਿਕਾਸ ਲਈ ਕੰਮ ਕਰਦੇ ਹਨ | ਇਸ ਤੋਂ ਇਲਾਵਾ ਦਲਜੀਤ ਸਿੰਘ ਰੀਹਲ ਮੁੱਖ ਡਿਜੀਟਲ ਸੂਚਨਾ ਅਧਿਕਾਰੀ, ਐਚ.ਐਮ.ਆਰ. ਤੇ ਕਸਟਮਜ਼ ਨੂੰ ਸੀ.ਬੀ.ਈ. ਨਰਿੰਦਰ ਕÏਰ ਸ਼ੇਰਗਿਲ ਸੁਰੱਖਿਆ ਸਲਾਹਕਾਰ, ਨਿਆਂ ਪ੍ਰਸ਼ਾਸਨ (ਲੰਡਨ) ਨੂੰ 5 ਬੀ.ਈ., ਕੁਲਵੰਤ ਸਿੰਘ ਸੈਹਮੀ ਨੂੰ ਐਨ.ਐਚ.ਐਸ. ਫਾਊਾਡੇਸ਼ਨ ਟਰੱਸਟ ਮੂਰਫੀਲਡ ਹਸਪਤਾਲ ਦੀਆਂ ਸੇਵਾਵਾਂ ਲਈ ਐਮ.ਬੀ.ਈ., ਮਨਜਿੰਦਰ ਸਿੰਘ ਕਾਂਗ ਨੂੰ ਭਾਈਚਰਕ ਸੁਰੱਖਿਆ ਸੇਵਾਵਾਂ ਨੈਟਵਰਕ ਰੇਲ ਲਈ ਬੀ.ਈ.ਐਮ., ਭਜਨ ਮਠਾੜੂ ਸਹਾਇਕ ਮੁੱਖ ਅਧਿਆਪਕ, ਡੀਨਸਫੀਲਡ ਲੰਡਨ ਬਾਰੋ ਆਫ਼ ਹਿਿਲੰਗਡਨ ਨੂੰ ਬੀ.ਈ.ਐਮ., ਸਭੀਜਿੰਦਰ ਸਿੰਘ ਹੇਅਰ ਨੂੰ ਭਾਈਚਾਰਕ ਸੇਵਾਵਾਂ ਲਈ ਬੀ.ਈ.ਐਮ. ਦਾ ਖਿਤਾਬ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਰੇਲਵੇ ਅਣਰਾਖਵੀਆਂ ਟਿਕਟਾਂ ਦੀ ਡਿਜੀਟਲ ਖਰੀਦ 'ਤੇ 3 ਫ਼ੀਸਦੀ ਛੋਟ ਦੇਵੇਗਾ <br/> ਅਗਲੀ ਖ਼ਬਰ -ਵਿਸ਼ਵ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ-ਏਰੀਗਾਸੀ ਨੇ ਕਾਰਲਸਨ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।