19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਕਸਬਾ ਮਮਦੋਟ ਤੋਂ ਕੇਦਾਰਨਾਥ ਧਾਮ ਦੀ ਯਾਤਰਾ ਲਈ ਜਥਾ ਹੋਇਆ ਰਵਾਨਾ

ਅਜੀਤ ਡੈਸਕ 17-06-2025
ਮਮਦੋਟ, 16 ਜੂਨ (ਸੁਖਦੇਵ ਸਿੰਘ ਸੰਗਮ)-ਹਿੰਦੂ ਮਤ ਦੇ ਹਿੰਦੂ ਧਾਰਮਿਕ ਅਸਥਾਨ ਅਤੇ ਚਾਰਾਂ ਧਾਮਾਂ ਵਿਚੋਂ ਇਕ ਧਾਮ ਕੇਦਾਰਨਾਥ ਦੇ ਦਰਸ਼ਨਾਂ ਲਈ ਅੱਜ ਯਾਤਰੂਆਂ ਦਾ ਜਥਾ ਕਸਬਾ ਮਮਦੋਟ ਦੇ ਨਵ ਦੁਰਗਾ ਮੰਦਿਰ ਤੋਂ ਰਵਾਨਾ ਹੋਇਆ | ਇਸ ਦੌਰਾਨ 6 ਦਿਨਾਂ ਦੀ ਯਾਤਰਾ ਲਈ 20 ਦੇ ਕਰੀਬ ਸ਼ਰਧਾਲੂਆਂ ਦਾ ਇਹ ਜਥਾ ਕੇਦਾਰਨਾਥ ਵਿਚ ਹੋਣ ਵਾਲੀ ਭਗਵਾਨ ਸ਼ਿਵ ਦੀ ਵਿਸ਼ੇਸ਼ ਆਰਤੀ ਵਿਚ ਸ਼ਾਮਲ ਹੋਵੇਗਾ | ਇਸ ਧਾਰਮਿਕ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਰਧਾਲੂਆਂ ਕਰਨ ਸ਼ਰਮਾ ਅਤੇ ਸ਼ੁਭਮ ਭੋਲੇਵਾਸੀਆ ਨੇ ਦੱਸਿਆ ਕਿ ਸ਼ਰਧਾਲੂਆਂ ਵਲੋਂ ਕੇਦਾਰਨਾਥ ਅਤੇ ਬਦਰੀਨਾਥ ਤੋਂ ਇਲਾਵਾ ਹੋਰ ਵੀ ਧਾਰਮਿਕ ਅਸਥਾਨਾਂ ਜਿਵੇਂ ਕਿ ਹਰਿਦੁਆਰ, ਰਿਸ਼ੀਕੇਸ਼, ਸੋਨਪ੍ਰਯਾਗ, ਰੁਦਰਪ੍ਰਯਾਗ ਅਤੇ ਗੋਰੀਕੁੰਡ ਆਦਿ ਦੇ ਦਰਸ਼ਨ ਵੀ ਕੀਤੇ ਜਾਣਗੇ | ਇਸ ਜਥੇ ਵਿਚ ਅਜੇ ਛਾਬੜਾ, ਦੀਪ ਕਪੂਰ, ਪਿਊਸ਼ ਭੋਲੇਵਾਸੀਆ, ਸ਼ੈਂਪੀ ਧਵਨ, ਰਮਨ ਮਲਹੋਤਰਾ, ਵਿਨੀਤ ਭੋਲੇਵਾਸੀਆ, ਕੁਨਾਲ ਧਵਨ, ਅਰੁਣ ਧਵਨ, ਰੋਹਿਤ ਭੋਲੇਵਾਸੀਆ, ਵਾਸੂ ਮਦਾਨ, ਦਕਸ਼ ਸ਼ਰਮਾ, ਰਿੰਕੂ ਸ਼ਰਮਾ, ਅਨਮੋਲ ਨਾਰੰਗ, ਟਾਈਗਰ ਨਾਰੰਗ, ਬਬਿਸ਼ ਗਰੋਵਰ, ਕਾਰਤਿਕ ਮੱਗੋ ਅਤੇ ਗੁਰਸੇਵਕ ਸੰਧੂ ਸ਼ਾਮਲ ਸਨ | ਸ਼ਰਧਾਲੂਆਂ ਵਲੋਂ ਬੰਮ ਬੰਮ ਭੋਲੇ ਅਤੇ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਯਾਤਰਾ ਦੀ ਸ਼ੁਰੂਆਤ ਕੀਤੀ ਗਈ |
ਪਿਛਲੀ ਖ਼ਬਰ ਨੋਇਡਾ ਸੈਕਟਰ-3 ਵਿਚ ਸਥਿਤ ਕੰਪਨੀ ਵਿਚ ਲੱਗੀ ਅੱਗ ਅਗਲੀ ਖ਼ਬਰ 17-06-2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।