19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸਵੀਮਿੰਗ ਪੂਲ ਵਿਚ ਡੁੱਬਣ ਨਾਲ 6 ਸਾਲਾ ਬੱਚੇ ਦੀ ਮੌਤ

ਅਜੀਤ ਡੈਸਕ 17-06-2025
ਨਵੀਂ ਦਿੱਲੀ, 16 ਜੂਨ (ਮਿਸਰਦੀਪ ਭਾਟੀਆ)-ਉੱਤਰ-ਪੱਛਮੀ ਦਿੱਲੀ ਦੇ ਪੀਤਮਪੁਰਾ ਵਿਚ ਨਗਰ ਨਿਗਮ ਦੇ ਸਵੀਮਿੰਗ ਪੂਲ ਵਿੱਚ ਡੁੱਬਣ ਨਾਲ ਇੱਕ ਛੇ ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ | ਇਹ ਘਟਨਾ ਪਿਛਲੇ ਦਿਨੀਂ ਪੀਤਮਪੁਰਾ ਦੇ ਸੀ.ਯੂ. ਬਲਾਕ ਵਿਚ ਸਥਿਤ ਸਵੀਮਿੰਗ ਪੂਲ ਵਿਚ ਵਾਪਰੀ | ਬੱਚੇ ਦੇ ਪਰਿਵਾਰ ਨੇ ਸਵੀਮਿੰਗ ਪੂਲ ਦੇ ਸੰਚਾਲਨ ਉੱਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ | ਪੁਲਿਸ ਨੇ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕਰ ਰਹੀ ਹੈ | ਪੀਤਮਪੁਰਾ ਦਾ ਰਹਿਣ ਵਾਲਾ ਤਕਸ਼ ਸ਼ੁੱਕਰਵਾਰ ਸਵੇਰੇ 9.30 ਵਜੇ ਆਪਣੇ ਦੋ ਦੋਸਤਾਂ ਦੇ ਨਾਲ ਸਵੀਮਿੰਗ ਲਈ ਘਰੋਂ ਨਿਕਲਿਆ | ਕਰੀਬ 10.40 ਵਜੇ ਉਸ ਦੇ ਇਕ ਦੋਸਤ ਆਸ਼ੂ ਨੇ ਤਕਸ਼ ਦੀ ਮਾਂ ਕੀਰਤੀ ਕੌਸ਼ਿਕ ਨੂੰ ਦੱਸਿਆ ਕਿ ਤਕਸ਼ ਬੇਹੋਸ਼ ਹੋ ਗਿਆ ਹੈ | ਜਦੋਂ ਉਹ ਹਸਪਤਾਲ ਪਹੁੰਚੇ ਤਾਂ ਤਕਸ਼ ਦੀ ਮੌਤ ਹੋ ਚੁੱਕੀ ਸੀ | ਉਸ ਦਾ ਪੂਰਾ ਸ਼ਰੀਰ ਨੀਲਾ ਹੋ ਗਿਆ ਸੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਸ਼ ਤੈਰਾਕੀ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਦੀ ਸਿਹਤ ਵੀ ਠੀਕ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਸਵੀਮਿੰਗ ਪੂਲ ਵਿਚ ਉੱਤਰਿਆ ਤਾਂ ਉੱਥੇ ਨਾ ਤਾ ਕੋਈ ਲਾਈਫ਼ ਗਾਰਡ ਸੀ ਤੇ ਨਾ ਹੀ ਕੋਈ ਸਿਖਲਾਈ ਪ੍ਰਾਪਤ ਕੋਚ | ਉੱਤਰ-ਪੱਛਮੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ ਭੀਸ਼ਮ ਸਿੰਘ ਨੇ ਕਿਹਾ ਕਿ ਲਾਪਰਵਾਹੀ ਕਾਰਨ ਮੌਤ ਦੀ ਧਾਰਾ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ |

ਪਿਛਲੀ ਖ਼ਬਰ ਦਿੱਲੀ ਦੇ ਅਸ਼ੋਕ ਵਿਹਾਰ ਵਿਚ ਝੁੱਗੀਆਂ-ਝੌਂਪੜੀਆਂ 'ਤੇ ਚਲਾਇਆ ਬੁਲਡੋਜ਼ਰ ਅਗਲੀ ਖ਼ਬਰ 'ਰਾਹਤ ਕਮੇਟੀ' ਨੇ ਮੁੱਖ ਮੰਤਰੀ ਦਫ਼ਤਰ ਵਿਖੇ ਸੌਂਪਿਆ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।