19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਦਿੱਲੀ ਵਿਚ 14 ਕਰੋੜ ਦੇ ਜੀ.ਐਸ.ਟੀ. ਰਿਫੰਡ ਘੁਟਾਲੇ ਦਾ ਪਰਦਾਫਾਸ਼, ਇਕ ਦੋਸ਼ੀ ਗਿ੍ਫ਼ਤਾਰ

ਅਜੀਤ ਡੈਸਕ 17-06-2025
ਨਵੀਂ ਦਿੱਲੀ, 16 ਜੂਨ (ਮਿਸਰਦੀਪ ਭਾਟੀਆ)-ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਜੀ.ਐਸ.ਟੀ. ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ | 14 ਕਰੋੜ ਰੁਪਏ ਦੇ ਫ਼ਰਜ਼ੀ ਜੀ.ਐਸ.ਟੀ. ਰਿਫੰਡ ਘੁਟਾਲੇ ਦਾ ਖੁਲਾਸਾ ਹੋਇਆ ਹੈ | ਹੁਣ ਤੱਕ ਕੁੱਲ 1.16 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ | ਚਾਰ ਫ਼ਰਜ਼ੀ ਫਰਮਾਂ ਦੇ ਜ਼ਰੀਏ ਗ਼ੈਰ-ਕਾਨੂੰਨੀ ਢੰਗ ਨਾਲ ਜੀ.ਐਸ.ਟੀ. ਰਿਫੰਡ ਪ੍ਰਾਪਤ ਕੀਤਾ ਜਾ ਰਿਹਾ ਸੀ | ਬਿਗ ਡੇਟਾ ਐਨਾਲਿਸਟ ਅਤੇ ਚੇਨ ਐਨਾਲਿਸਟ ਦੀ ਮਦਦ ਨਾਲ ਲੈਣ-ਦੇਣ ਦੀ ਜਾਂਚ ਕੀਤੀ ਗਈ | ਜਾਅਲੀ ਫ਼ਰਮਾਂ ਨਾਲ ਜੁੜੇ ਇੱਕੋ ਪੈਨ, ਮੋਬਾਈਲ ਨੰਬਰ ਅਤੇ ਈ-ਮੇਲ ਵਾਲੇ ਹੋਰ ਅਦਾਰਿਆਂ ਦੀ ਪਛਾਣ ਕੀਤੀ ਗਈ ਹੈ | ਇਸ ਦੇ ਨਾਲ ਹੀ ਦਿੱਲੀ ਸਥਿਤ ਇਕਾਈਆਂ ਦੀ ਰਜਿਸਟੇ੍ਰਸ਼ਨ ਰੱਦ ਕਰ ਦਿੱਤੀ ਗਈ ਹੈ | ਦੂਜੇ ਰਾਜਾਂ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਤਾਂ ਜੋ ਉਥੋਂ ਦੀਆਂ ਸੰਸਥਾਵਾਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕੇ | ਆਮਦਨ ਕਰ ਵਿਭਾਗ ਦੇ ਸਹਿਯੋਗ ਨਾਲ ਜਾਅਲੀ ਪੈਨ ਨੂੰ ਬਲਾਕ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਮਾਮਲੇ ਵਿਚ ਸ਼ਾਮਿਲ 27 ਸੰਗਠਨਾਂ ਨਾਲ ਸੰਬੰਧਿਤ 45 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਸਨ | ਇਕ ਦੋਸ਼ੀ ਬੰਦੀ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ | ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਅੰਤਰਰਾਸ਼ਟਰੀ ਲੈਣ-ਦੇਣ (ਹਾਂਗਕਾਂਗ ਅਤੇ ਸਿੰਗਾਪੁਰ ਤੱਕ) ਪਾਏ ਜਾਣ ਦੇ ਕਾਰਨ ਰਿਪੋਰਟ ਮਾਲ ਵਿਭਾਗ, ਭਾਰਤ ਸਰਕਾਰ ਨੂੰ ਭੇਜੀ ਗਈ ਹੈ | ਵਿਭਾਗ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਡੀ ਜੀ.ਐਸ.ਟੀ. ਧੋਖਾਧੜੀ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਹੈ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗੋਬਿੰਦਪੁਰੀ ਵਿਖੇ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਦਿੱਲੀ ਦੇ ਅਸ਼ੋਕ ਵਿਹਾਰ ਵਿਚ ਝੁੱਗੀਆਂ-ਝੌਂਪੜੀਆਂ 'ਤੇ ਚਲਾਇਆ ਬੁਲਡੋਜ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।