19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭਾਜਪਾ ਸਰਕਾਰ ਅਪਰਾਧੀਆਂ ਅੱਗੇ ਗੋਡੇ ਟੇਕ ਰਹੀ-ਕੁਮਾਰੀ ਸ਼ੈਲਜਾ

ਅਜੀਤ ਡੈਸਕ 17-06-2025
ਕਾਲਾਂਵਾਲੀ/ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਰਹੀ | ਹਰ ਵਰਗ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਗੈਂਗਸਟਰ ਖੁੱਲ੍ਹੇਆਮ ਗੋਲੀਬਾਰੀ ਕਰਕੇ ਦਹਿਸ਼ਤ ਫੈਲਾ ਰਹੇ ਹਨ | ਸਰਕਾਰ ਨੇ ਅਪਰਾਧੀਆਂ ਅੱਗੇ ਗੋਡੇ ਟੇਕ ਚੁੱਕੀ ਹੈ | ਹਾਲਾਤ ਅਜਿਹੇ ਬਣ ਗਏ ਹਨ ਕਿ ਗੈਂਗਸਟਰਾਂ ਦੀਆਂ ਧਮਕੀਆਂ ਕਾਰਨ 12 ਜ਼ਿਲਿ੍ਹਆਂ ਵਿੱਚ 300 ਸ਼ਰਾਬ ਦੇ ਠੇਕਿਆਂ ਲਈ ਬੋਲੀ ਨਹੀਂ ਹੋ ਰਹੀ | ਧਮਕੀਆਂ ਕਾਰਨ ਕੋਈ ਸ਼ਰਾਬ ਕਾਰੋਬਾਰੀ ਬੋਲੀ ਦੇਣ ਲਈ ਅੱਗੇ ਨਹੀਂ ਆ ਰਿਹਾ | ਨਸ਼ਾਖੋਰੀ ਲਗਾਤਾਰ ਵਧ ਰਹੀ ਹੈ | ਜਿਸ ਨੂੰ ਖਤਮ ਕਰਨ ਦੀ ਦਿਸ਼ਾ ਵਿਚ ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਸੀਮਤ ਹੈ | ਹਰ ਗਲੀ ਵਿੱਚ ਨਸ਼ੇ ਵਿਕ ਰਹੇ ਹਨ | ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ | ਹਰ ਜ਼ਿਲ੍ਹੇ ਵਿਚ ਅਪਰਾਧੀ ਹਾਵੀ ਹੋ ਰਹੇ ਹਨ | ਹਰ ਰੋਜ਼ ਕੀਤੇ ਨਾ ਕੀਤੇ ਕਤਲ ਹੋ ਰਹੇ ਹਨ | ਲੁੱਟਾਂ ਖੋਹਾਂ ਆਮ ਹੋ ਗਈਆਂ ਹਨ | ਪੁਲਿਸ ਗੈਂਗਸਟਰਾਂ ਦੇ ਸਾਹਮਣੇ ਬੌਣੀ ਦਿਖਾਈ ਦੇ ਰਹੀ ਹੈ | ਗੈਂਗਸਟਰ ਖੁੱਲ੍ਹੇਆਮ ਅਪਰਾਧ ਕਰਦੇ ਹਨ ਅਤੇ ਭੱਜ ਜਾਂਦੇ ਹਨ | ਪੁਲਿਸ ਗੈਂਗਸਟਰਾਂ ਤੱਕ ਪਹੁੰਚ ਨਹੀਂ ਰਹੀ | ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਹਾਲਾਤ ਅਜਿਹੇ ਹਨ ਕਿ ਨਵੀਂ ਆਬਕਾਰੀ ਨੀਤੀ ਤਹਿਤ ਸੂਬੇ ਦੇ 12 ਜ਼ਿਲਿ੍ਹਆਂ ਵਿਚ 300 ਸ਼ਰਾਬ ਦੇ ਠੇਕਿਆਂ ਦੀ ਬੋਲੀ ਲਗਾਉਣ ਲਈ ਕੋਈ ਅੱਗੇ ਨਹੀਂ ਆ ਰਿਹਾ | ਗੈਂਗਸਟਰਾਂ ਦੀ ਧਮਕੀ ਕਾਰਨ ਸਰਕਾਰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਕਰਵਾਉਣ ਵਿੱਚ ਅਸਫਲ ਰਹੀ ਹੈ |

ਪਿਛਲੀ ਖ਼ਬਰ ਨਾਜਾਇਜ਼ ਦੇਸੀ ਪਿਸਤੌਲ ਸਮੇਤ 1 ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਭਾਰੀ ਮਾਤਰਾ 'ਚ ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।