19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪ੍ਰਧਾਨ ਦੇ ਅਹੁਦੇ ਲਈ 7 ਅਤੇ ਕੌਂਸਲਰ ਲਈ 29 ਉਮੀਦਵਾਰਾਂ ਨੇ ਫਾਰਮ ਭਰੇ

ਅਜੀਤ ਡੈਸਕ 17-06-2025
ਕਾਲਾਂਵਾਲੀ/ਸਿਰਸਾ, 16 ਜੂਨ (ਭੁਪਿੰਦਰ ਪੰਨੀਵਾਲੀਆ)- ਆਉਣ ਵਾਲੀ 29 ਜੂਨ ਨੂੰ ਹੋਣ ਵਾਲੀ ਨਗਰ ਪਾਲਿਕਾ ਦੇ ਪ੍ਰਧਾਨ ਅਤੇ ਕੌਂਸਲਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ ਪ੍ਰਧਾਨ ਦੇ ਅਹੁਦੇ ਲਈ ਸੱਤ ਅਤੇ ਕੌਂਸਲਰ ਦੇ ਅਹੁਦੇ ਲਈ 29 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ ਹੋਣ ਕਰਕੇ ਸਵੇਰ ਤੋਂ ਹੀ ਉਮੀਦਵਾਰਾਂ ਦੀ ਭੀੜ ਲੱਗ ਗਈ ਸੀ | ਰਿਟਰਨਿੰਗ ਅਫਸਰ ਅਤੇ ਐਸਡੀਐਮ ਸਿਰਸਾ ਰਾਜਿੰਦਰ ਕੁਮਾਰ ਨੇ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀਆਂ ਜਮ੍ਹਾਂ ਕਰਵਾਈਆਂ | ਵਾਰਡ ਇੱਕ ਤੋਂ ਅੱਠ ਤੱਕ ਨਗਰ ਪਾਲਿਕਾ ਲਈ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਪਹਿਲੇ ਸਹਾਇਕ ਰਿਟਰਨਿੰਗ ਅਫਸਰ ਰਾਣੀਆਂ ਦੇ ਤਹਿਸੀਲਦਾਰ, ਸ਼ੁਭਮ ਕੁਮਾਰ ਨੂੰ ਤਹਿਸੀਲਦਾਰ ਦੇ ਦਫ਼ਤਰ ਵਿੱਚ ਅਤੇ ਵਾਰਡ ਨੌਂ ਤੋਂ 16 ਤੱਕ ਨਗਰ ਪਾਲਿਕਾ ਦੇ ਕੌਂਸਲਰ ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦੂਜੇ ਸਹਾਇਕ ਰਿਟਰਨਿੰਗ ਅਫਸਰ, ਨਾਇਬ ਤਹਿਸੀਲਦਾਰ ਕੁੰਵਰਦੀਪ ਸਿੰਘ ਨੂੰ ਤਹਿਸੀਲ ਦਫ਼ਤਰ ਈ ਦਿਸ਼ਾ ਸੈਂਟਰ ਰੂਮ ਵਿੱਚ ਜਮ੍ਹਾਂ ਕਰਵਾਈਆਂ | ਪ੍ਰਧਾਨ ਦੇ ਅਹੁਦੇ ਲਈ ਨਾਮਜਦਗੀਆਂ ਦਾਖਲ ਕਰਨ ਵਾਲਿਆਂ ਵਿੱਚ ਸਮਾਜ ਸੇਵਕ ਚਰਨਦਾਸ ਚੰਨੀ, ਸੁਨੀਲ ਗਰਗ ਟੀਸ਼ੂ, ਮਹੇਸ਼ ਝੋਰੜ, ਅਜੀਵ ਕੁਮਾਰ, ਰਾਣੀ ਕੌਰ, ਚਰਨਜੀਤ ਸਿੰਘ ਅਤੇ ਦੀਪਿਕਾ ਜੈਨ ਸ਼ਾਮਿਲ ਹਨ | ਜਦੋਂ ਕਿ 14 ਜੂਨ ਨੂੰ ਪ੍ਰਧਾਨ ਦੇ ਅਹੁਦੇ ਲਈ ਪੰਜ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ | ਇਸ ਤਰ੍ਹਾਂ ਪ੍ਰਧਾਨ ਦੇ ਅਹੁਦੇ ਲਈ ਕੁੱਲ 13 ਉਮੀਦਵਾਰ ਮੈਦਾਨ ਵਿਚ ਹਨ | ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡ ਇੱਕ ਤੋਂ ਵਿਸ਼ਾਲ ਕੁਮਾਰ ਅਤੇ ਸ਼ਾਂਤੀ ਡਾਬਲਾ, ਅਨੁਸੂਚਿਤ ਜਾਤੀ ਅÏਰਤਾਂ ਲਈ ਰਾਖਵੇਂ ਵਾਰਡ ਦੋ ਤੋਂ ਅਮਨਪ੍ਰੀਤ ਕੌਰ, ਅੰਜੂ ਰਾਣੀ, ਸੋਨੂੰ ਨਾਗਰ ਅਤੇ ਜੋਤੀ, ਵਾਰਡ ਤਿੰਨ ਤੋਂ ਪੂਜਾ ਰਾਣੀ, ਅਨੁਸੂਚਿਤ ਜਾਤੀ ਲਈ ਰਾਖਵੇਂ ਵਾਰਡ ਚਾਰ ਤੋਂ ਪ੍ਰਕਾਸ਼ ਚੰਦ, ਕਲਪਨਾ ਮੋਰੀਆ ਅਤੇ ਰਾਮ ਸਿੰਘ, ਜਨਰਲ ਵਰਗ ਲਈ ਵਾਰਡ ਛੇ ਤੋਂ ਰੁਪਿੰਦਰ ਸਿੰਘ, ਰਾਕੇਸ਼ ਅਰੋੜਾ, ਕਨਿਕਾ ਅਰੋੜਾ, ਸੰਤੋਸ਼ ਰਾਣੀ ਅਤੇ ਸੰਨੀ ਬੱਬਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਇਸੇ ਤਰ੍ਹਾਂ ਵਾਰਡ ਅੱਠ ਤੋਂ ਸਿੰਪਲ ਸ਼ਰਮਾ, ਵਾਰਡ ਨੌਂ ਤੋਂ ਸੰਜੀਵ ਸਿੰਗਲਾ, ਅਸ਼ੋਕ ਕੁਮਾਰ, ਵਾਰਡ ਦਸ ਤੋਂ ਅਨੀਤਾ ਰਾਣੀ, ਸੰਦੀਪ ਬਾਂਸਲ ਅਤੇ ਪ੍ਰਤੀਕ ਗਰਗ ਸ਼ਾਮਲ ਹਨ, ਕਿਉਂਕਿ ਵਾਰਡ 12 ਤੋਂ ਸਿਰਫ਼ ਇੱਕ ਉਮੀਦਵਾਰ ਅਮਨਦੀਪ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ, ਉਹ ਬਿਨਾਂ ਮੁਕਾਬਲਾ ਕੌਂਸਲਰ ਚੁਣੀ ਗਈ | ਵਾਰਡ 13 ਤੋਂ ਰਾਮ ਗੋਪਾਲ ਕਾਲਾ, ਵਾਰਡ 14 ਤੋਂ ਭਾਵਨਾ ਕੁਮਾਰੀ ਅਤੇ ਮੋਨਿਕਾ ਬਾਂਸਲ, ਵਾਰਡ 15 ਤੋਂ ਹਰਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਾਮਲ ਹਨ |
ਪਿਛਲੀ ਖ਼ਬਰ ਸਿਰਸਾ 'ਚ ਆਈ.ਆਈ.ਟੀ. ਬਣਾਉਣ ਦੀ ਮੰਗ ਨੂੰ ਲੈ ਕੇ ਸਮਾਜਿਕ ਸੰਗਠਨਾਂ ਵਲੋਂ ਮਤੇ ਪਾਸ ਅਗਲੀ ਖ਼ਬਰ ਐਸ. ਡੀ. ਐਮ. ਸ਼ਿਵਜੀਤ ਭਾਰਤੀ ਨੇ ਹੜ੍ਹਾਂ ਦੀ ਰੋਕਥਾਮ ਸੰਬੰਧੀ ਸਮੀਖਿਆ ਮੀਟਿੰਗ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।