ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਮਹਿਲਾ ਅਤੇ ਬਾਲ ਵਿਕਾਸ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਲਾਭਪਾਤਰੀਆਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਟੋਕਾਲ ਸਿਖਲਾਈ ਕੈਂਪ 'ਚ ਹਿੱਸਾ ਲਿਆ | ਇਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਦੇ ਸੀ. ਈ. ਓ. ਵੀਰੇਂਦਰ ਸਿੰਘ ਢੁਲ ਸਾਈਕਲ 'ਤੇ ਸਵਾਰ ਹੋ ਕੇ ਯੋਗ ਕੈਂਪ 'ਚ ਪਹੁੰਚੇ ਅਤੇ ਮੁੱਖ ਮਹਿਮਾਨ ਵਜੋਂ ਯੋਗ ਅਭਿਆਸ 'ਚ ਹਿੱਸਾ ਲਿਆ | ਉਨ੍ਹਾਂ ਨਾਰੀ ਸ਼ਕਤੀ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਫਲ ਬਣਾਉਣ 'ਚ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਯੋਗਾ ਅਪਣਾਉਣਾ ਚਾਹੀਦਾ ਹੈ ਅਤੇ ਆਪਣੇ ਜੀਵਨ 'ਚ ਸਕਾਰਾਤਮਕ ਬਦਲਾਅ ਲਿਆਉਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਹਿਲਾ ਅਤੇ ਬਾਲ ਵਿਕਾਸ ਤਰਵਿੰਦਰ ਕੌਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗ ਦਿਵਸ ਦੀ ਤਿਆਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੂਸ਼ ਵਿਭਾਗ ਨੇ ਅਨਾਜ ਮੰਡੀ ਜਗਾਧਰੀ ਵਿਖੇ ਯੋਗਾ ਪ੍ਰੋਟੋਕੋਲ ਰਿਹਰਸਲ ਕੀਤੀ, ਜਿਸ ਦੌਰਾਨ ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰਾਂ, ਮਹਿਲਾ ਅਤੇ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀਆਂ ਅਤੇ ਵਿਭਾਗ ਦੇ ਲਾਭਪਾਤਰੀਆਂ ਨੇ ਹਿੱਸਾ ਲਿਆ | ਇਸ ਮੌਕੇ ਆਯੂਸ਼ ਵਿਭਾਗ ਦੇ ਯੋਗਾ ਇੰਸਟਰੱਕਟਰਾਂ ਅਤੇ ਸਹਾਇਕਾਂ ਨੇ ਸਾਰਿਆਂ ਨੂੰ ਯੋਗਾ ਅਭਿਆਸ ਦੇ ਨਾਲ-ਨਾਲ ਇਸ ਦੇ ਲਾਭਾਂ ਤੋਂ ਵੀ ਜਾਣੂ ਕਰਵਾਇਆ | ਇਸ ਮੌਕੇ ਆਯੂਸ਼ ਵਿਭਾਗ ਦੇ ਯੋਗਾ ਇੰਸਟਰੱਕਟਰ ਡਾ. ਸ਼ਿਵ ਕੁਮਾਰ ਸੈਣੀ ਨੇ ਸਾਰਿਆਂ ਨੂੰ ਯੋਗਾ ਆਸਣ ਕਰਵਾਏ ਅਤੇ ਉਨ੍ਹਾਂ ਦੇ ਫਾਇਦੇ ਵੀ ਦੱਸੇ | ਉਨ੍ਹਾਂ ਜੀਵਨ ਸ਼ੈਲੀ ਦੇ ਵਿਕਾਰਾਂ ਨੂੰ ਰੋਕਣ ਅਤੇ ਤਣਾਅ ਪ੍ਰਬੰਧਨ 'ਚ ਯੋਗਾ ਅਭਿਆਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸੇ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਨੇ ਸਿਖਲਾਈ ਕੈਂਪ ਦੌਰਾਨ 9501131800 'ਤੇ ਇਕ ਟੋਲ ਫ੍ਰੀ ਮਿਸਡ ਕਾਲ ਨੰਬਰ ਪ੍ਰਦਾਨ ਕੀਤਾ ਅਤੇ ਸਾਰੇ ਹਾਜ਼ਰੀਨਾਂ ਨੇ ਇਕੋ ਸਮੇਂ ਆਪਣੇ ਮੋਬਾਈਲ ਫ਼ੋਨਾਂ ਤੋਂ ਇਕ ਮਿਸਡ ਕਾਲ ਦਿੱਤੀ ਆਪਣੇ ਆਪ ਨੂੰ ਯੋਗਾ ਕੈਂਪ ਲਈ ਰਜਿਸਟਰ ਕਰਵਾਇਆ | ਇਸ ਮੌਕੇ ਮਹਿਲਾ ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਕੁਸੁਮ ਲਤਾ, ਕਿਰਨ, ਜਸਵਿੰਦਰ ਕੌਰ, ਚੰਦਰਲੇਖਾ, ਜ਼ਿਲ੍ਹਾ ਯੋਗਾ ਕੋਆਰਡੀਨੇਟਰ ਡਾ. ਸੁਨੀਲ ਕੰਬੋਜ, ਯੋਗਾ ਸਹਾਇਕ ਦੀਪਕ ਬਡੋਲਾ, ਆਯੁੱਧਿਆ ਪ੍ਰੀਤੀ ਵਿਸ਼ਵਾਸ, ਸੁਨੀਤਾ ਦੇਵੀ ਤੇ ਹਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |